ਮਲੋਟ, 20 ਸਤੰਬਰ (ਅਜਮੇਰ ਸਿੰਘ ਬਰਾੜ)-ਦਾਣਾ ਮੰਡੀ ਮਲੋਟ ਦੇ ਪ੍ਰਧਾਨ ਸੰਦੀਪ ਭਵਨੀਆ ਦੇ ਕੰਮਾਂ ਤੇ ਮਜ਼ਦੂਰਾਂ ਪ੍ਰਤੀ ਅਗਾਂਹਵਧੂ ਸੋਚ ਨੂੰ ਦੇਖਦੇ ਹੋਏ ਪੰਜਾਬ ਪ੍ਰਧਾਨ ਸੰਨੀ ਖਟਕ ਨੇ ਸੰਦੀਪ ਭਵਨੀਆ ਨੂੰ ਪੰਜਾਬ ਦੇ ਮਜ਼ਦੂਰਾਂ ਦੀ ਵਾਂਗਡੋਰ ਸੰਭਾਲਣ ਦੀ ਵੱਡੀ ਜ਼ਿੰਮੇਵਾਰੀ ਦਿੰਦੇ ਹੋਏ ਉਨ੍ਹਾਂ ਨੂੰ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ | ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਫ਼ਤਰ ਇੰਚਾਰਜ ਵਿਕਰਾਂਤ ਖੁਰਾਣਾ ਨੇ ਸੰਦੀਪ ਭਵਨੀਆ ਦਾ ਮੂੰਹ ਮਿੱਠਾ ਕਰਵਾਉਂਦਿਆਂ ਵਧਾਈ ਵੀ ਦਿੱਤੀ | ਵਿਕਰਾਂਤ ਖੁਰਾਣਾ ਨੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਹਮੇਸ਼ਾ ਮਜ਼ਦੂਰਾਂ ਦੇ ਹੱਕਾਂ ਲਈ ਦਿਨ-ਰਾਤ ਮੌਜੂਦ ਹੈ | ਇਸ ਮੌਕੇ ਮਜ਼ਦੂਰ ਸੰਘ ਮਲੋਟ ਦੇ ਸਕੱਤਰ ਸੂਰਜ ਕੁਮਾਰ, ਰੌਸ਼ਨ ਭਵਨੀਆ, ਮੰਗਤ ਰਾਮ, ਟੋਨੀ ਸਬੀਤਾ ਆਦਿ ਮੌਜੂਦ ਸਨ |