21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਅਗਰਵਾਲ ਸਮਾਜ ਵਲੋਂ ਵਿਸ਼ਾਲ ਚੌਕੀ ਭਲਕੇ <br/>

ਅਜੀਤ ਡੈਸਕ 21-09-2025
ਮਲੋਟ, 20 ਸਤੰਬਰ (ਪਾਟਿਲ)-ਮਹਾਰਾਜਾ ਅਗਰਸੈਨ ਦੇ ਜਨਮ ਦਿਵਸ ਮੌਕੇ ਮਲੋਟ 'ਚ ਇਕ ਵਿਸ਼ਾਲ ਚੌਂਕੀ ਹੋਵੇਗੀ | ਇਹ ਸਮਾਗਮ 22 ਸਤੰਬਰ ਦਿਨ ਸੋਮਵਾਰ ਨੂੰ ਮਹਾਰਾਜਾ ਅਗਰਸੈਨ ਚੌਕ ਮਲੋਟ ਵਿਖੇ ਰਾਤ 8 ਵਜੇ ਤੋਂ ਸ਼ੁਰੂ ਹੋਵੇਗਾ | ਇਸ ਵਿਸ਼ੇਸ਼ ਸਮਾਗਮ 'ਚ ਭਾਈਚਾਰੇ ਦੇ ਪ੍ਰਮੁੱਖ ਮੈਂਬਰ, ਕਾਰੋਬਾਰੀ ਸਮਾਜ ਸੇਵਕ ਤੇ ਹੋਰ ਨਾਗਰਿਕ ਹਿੱਸਾ ਲੈਣਗੇ | ਯੂਥ ਅਗਰਵਾਲ ਸਭਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਜੋਨੀ ਗਰਗ ਅਤੇ ਅਗਰਵਾਲ ਸਭਾ ਮਲੋਟ ਦੇ ਪ੍ਰਧਾਨ ਰਾਮ ਗਰਗ ਨੇ ਦੱਸਿਆ ਕਿ ਇਸ ਸਮਾਗਮ 'ਚ ਜੋਤੀ ਪ੍ਰਚੰਡ ਰਵੀ ਬਾਂਸਲ ਮੈਨੇਜਿੰਗ ਡਾਇਰੈਕਟਰ ਸ਼ਾਨੇ ਪੰਜਾਬ ਗਰੁੱਪ ਮਲੋਟ ਅਤੇ ਅਸ਼ੀਸ਼ ਸਿੰਗਲਾ ਕਾਕੂ ਕਿ੍ਸ਼ਨ ਕੱਟ ਪੀਸ ਮਲੋਟ ਪੂਜਾ ਕਰਨਗੇ | ਇਸ ਮੌਕੇ ਸੁਨੀਸ਼ ਕੁਮਾਰ ਗੋਇਲ ਆੜ੍ਹਤੀ ਐਸੋਸੀਏਸ਼ਨ ਮਲੋਟ, ਸ਼ੀਤਲ ਗੋਇਲ, ਅਸ਼ੋਕ ਗੋਇਲ, ਸੋਨੂ ਬਾਂਸਰ ਸਰਕਾਰੀ ਠੇਕੇਦਾਰ, ਵਰਿੰਦਰ ਅਗਰਵਾਲ ਸਮਾਜ ਸੇਵਕ ਅਤੇ ਵਿਕਾਸ ਗਰਗ ਅਗਰਵਾਲ ਸਭਾ ਮਲੋਟ ਦੇ ਉੱਪ ਪ੍ਰਧਾਨ ਮੌਜੂਦ ਰਹਿਣਗੇ | ਰਾਜ ਸਾਗਰ ਐਂਡ ਪਾਰਟੀ ਮਲੋਟ ਇਕ ਭਜਨ ਸ਼ਾਮ ਵੀ ਪੇਸ਼ ਕਰਨਗੇ |

ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਸਵੱਛਤਾ ਪੰਦ੍ਹਰਵਾੜਾ ਮਨਾਇਆ <br/> ਅਗਲੀ ਖ਼ਬਰ ਸੰਦੀਪ ਭਵਨੀਆ ਗੱਲਾ ਅਨਾਜ ਮੰਡੀ ਮਜ਼ਦੂਰ ਸੰਘ ਦੇ ਸੂਬਾ ਜਨਰਲ ਸਕੱਤਰ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।