17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਦੁਕਾਨ 'ਚੋਂ ਨਕਦੀ ਤੇ ਸਮਾਨ ਚੋਰੀ ਕਰਨ ਵਾਲਾ ਕਾਬੂ

ਅਜੀਤ ਡੈਸਕ 31-08-2025
ਮਾਨਸਾ, 30 ਅਗਸਤ (ਵਿ.ਪ੍ਰਤੀ.)- ਥਾਣਾ ਭੀਖੀ ਪੁਲਿਸ ਨੇ ਦੁਕਾਨ 'ਚੋਂ ਨਕਦੀ ਤੇ ਸਮਾਨ ਚੋਰੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕਾਰਵਾਈ ਕੀਤੀ ਹੈ | ਵਿਜੈ ਕੁਮਾਰ ਵਾਸੀ ਭੀਖੀ ਨੇ ਪੁਲਿਸ ਨੂੰ ਲਿਖਾਈ ਰਿਪੋਰਟ 'ਚ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ | ਦੂਜੇ ਦਿਨ ਸਵੇਰੇ ਵੇਖਿਆ ਕਿ ਦੁਕਾਨ ਦਾ ਪਿਛਲਾ ਸ਼ਟਰ ਖੁੱਲਿ੍ਹਆ ਪਿਆ ਸੀ ਅਤੇ ਕਾਊਾਟਰ ਦੇ ਦਰਾਜ 'ਚ ਪਈ 42 ਹਜ਼ਾਰ ਰੁਪਏ ਨਕਦੀ, ਰੇਂਜਰ ਸਾਈਕਲ ਤੇ ਕੂਲਰ ਗ਼ਾਇਬ ਸੀ, ਜਿਸ ਨੂੰ ਅਮਨਦੀਪ ਸਿੰਘ ਵਾਸੀ ਕਿਸ਼ਨਗੜ੍ਹ ਫਰਵਾਹੀ ਚੋਰੀ ਕਰ ਕੇ ਲੈ ਗਿਆ | ਪੁਲਿਸ ਨੇ ਉਪਰੋਕਤ ਨੂੰ ਗਿ੍ਫ਼ਤਾਰ ਕਰ ਲਿਆ ਹੈ |
ਪਿਛਲੀ ਖ਼ਬਰ ਜੂਆ ਖੇਡਦਾ 1 ਕਾਬੂ ਅਗਲੀ ਖ਼ਬਰ ਸਹਿਕਾਰੀ ਸਭਾ ਭੰਮੇ ਕਲਾਂ 'ਚ ਅੰਤਰਰਾਸ਼ਟਰੀ ਸਹਿਕਾਰੀ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।