17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪੰਜਾਬ ਐਂਡ ਸਿੰਧ ਬੈਂਕ ਵਲੋਂ ਜਨ ਸੁਰੱਖਿਆ ਕੈਂਪ ਲਗਾਇਆ <br/>

ਅਜੀਤ ਡੈਸਕ 31-08-2025
ਬੁਢਲਾਡਾ, 30 ਅਗਸਤ (ਸੁਨੀਲ ਮਨਚੰਦਾ)-ਪੰਜਾਬ ਐਂਡ ਸਿੰਧ ਬੈਂਕ ਬੱਛੋਆਣਾ ਬਰਾਂਚ ਵਲੋਂ ਜਨ ਸੁਰੱਖਿਆ ਕੈਂਪ ਲਗਾਇਆ ਗਿਆ | ਜ਼ੋਨਲ ਮੈਨੇਜਰ ਅਮਿਤ ਨਾਗਰਾ ਨੇ ਕਿਹਾ ਕਿ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਮੇਂ ਸਮੇਂ ਸਿਰ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ | ਬਰਾਂਚ ਮੈਨੇਜਰ ਅਮਨਦੀਪ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਜੀਵਨ ਜਯੋਤੀ ਬੀਮਾ ਯੋਜਨਾ, ਅਟਲ ਪੈਨਸ਼ਨ ਯੋਜਨਾ, ਸੁਕੰਨਿਆ ਸਮਰਿੱਧੀ ਯੋਜਨਾ ਅਤੇ ਜਲ ਧਨ ਯੋਜਨਾ ਅਧੀਨ ਜ਼ੀਰੋ ਬੈਲੰਸ 'ਤੇ ਖਾਤੇ ਖੋਲ੍ਹੇ ਜਾਂਦੇ ਹਨ | ਬਰਾਂਚ ਬੁਢਲਾਡਾ ਦੇ ਮੈਨੇਜਰ ਸਾਹਿਲ ਗੋਇਲ ਨੇ ਕੇਂਦਰੀ ਸਕੀਮਾਂ ਅਧੀਨ ਹੋ ਰਹੀ ਧੋਖਾਦੇਹੀ ਬਾਰੇ ਦੱਸਿਆ | ਕਿਸਾਨ ਗੁਰਮੇਲ ਸਿੰਘ ਦੇ ਵਾਰਸਾਂ ਨੂੰ ਬੈਂਕ ਵਲੋਂ ਪ੍ਰਧਾਨ ਮੰਤਰੀ ਜੀਵਨ ਜਯੋਤੀ ਸਕੀਮ ਅਧੀਨ 2 ਲੱਖ ਰੁਪਏ ਦੀ ਵਿੱਤੀ ਮਦਦ ਵੀ ਕੀਤੀ ਗਈ | ਇਸ ਮੌਕੇ ਚੀਫ਼ ਮੈਨੇਜਰ ਅਭਿਸ਼ੇਕ ਸ਼ਰਮਾ, ਚੀਫ਼ ਮੈਨੇਜਰ ਬਿਮਲ ਪ੍ਰਸ਼ਾਦ, ਗੁਰਪ੍ਰੀਤ ਸਿੰਘ, ਮੁਕੇਸ਼ ਕੁਮਾਰ, ਦੋਦੜਾ ਦੇ ਮੈਨੇਜਰ ਗਗਨ ਗੋਇਲ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਗਨਪ੍ਰੀਤ ਕੌਰ ਨੇ ਸ਼ੂਟਿੰਗ ਮੁਕਾਬਲੇ 'ਚ ਦੂਜਾ ਸਥਾਨ ਮੱਲਿਆ <br/> ਅਗਲੀ ਖ਼ਬਰ ਜੂਆ ਖੇਡਦਾ 1 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।