ਜੌੜਕੀਆਂ, 20 ਸਤੰਬਰ (ਸ਼ਰਮਾ)- ਐੱਫ.ਐੱਸ.ਡੀ. ਸੀਨੀਅਰ ਸੈਕੰਡਰੀ ਅਤੇ ਸਫਾਇਰ ਐੱਫ.ਐੱਸ.ਡੀ. ਕਾਨਵੈਂਟ ਸਕੂਲ ਜੌੜਕੀਆਂ ਦੇ ਖਿਡਾਰੀਆਂ ਨੇ ਜ਼ੋਨ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗਮੇ ਜਿੱਤੇ ਹਨ | ਖਿਡਾਰੀਆਂ ਨੇ ਰੱਸਾਕਸ਼ੀ, ਹੈਂਡਬਾਲ, ਕਬੱਡੀ ਨੈਸ਼ਨਲ ਸਟਾਈਲ, 100, 200, 1500 ਮੀ., ਰਿਲੇਅ 400 ਮੀਟਰ ਦੌੜ, ਡਿਸਕਸ ਥਰੋਅ, ਹੈਮਰ ਥਰੋਅ, ਸ਼ਾਟਪੁੱਟ, ਜੈਵਲਿਨ ਥਰੋਅ, ਉੱਚੀ ਤੇ ਲੰਬੀ ਛਾਲ ਵਿਚ 20 ਸੋਨ, 22 ਚਾਂਦੀ, 43 ਕਾਂਸੀ ਤਗਮੇ ਹਾਸਲ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਐੱਮ.ਡੀ. ਕਮ ਪਿ੍ੰਸੀਪਲ ਫੌਜਾ ਸਿੰਘ ਧਾਲੀਵਾਲ ਨੇ ਖਿਡਾਰੀਆਂ ਨੂੰ ਖੇਡਾਂ ਦੇ ਗੁਰ ਦੱਸਦਿਆਂ ਮੈਡਲ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਰਾਜਵਿੰਦਰ ਸਿੰਘ, ਡੀ.ਪੀ. ਹਰਮਨਦੀਪ ਸਿੰਘ, ਇਕਬਾਲ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ |