ਬੁਢਲਾਡਾ, 20 ਸਤੰਬਰ (ਸਵਰਨ ਸਿੰਘ ਰਾਹੀ)- ਹਲਕਾ ਵਿਧਾਇਕ ਬੁੱਧ ਰਾਮ ਵਲੋਂ ਪਿੰਡ ਫੁੱੱਲੂਵਾਲਾ ਡੋਗਰਾ ਵਿਖੇ ਅÏਰਤਾਂ ਦੇ ਸੈਲਫ ਹੈਲਫ ਗਰੁੱਪਾਂ ਵਲੋਂ ਚਲਾਈਆਂ ਜਾਣ ਵਾਲੀਆਂ ਤਿੰਨ ਦੁਕਾਨਾਂ ਦਾ ਉਦਘਾਟਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਪਿੰਡਾਂ ਦੀਆਂ ਅÏਰਤਾਂ ਆਪਣੇ ਸਾਂਝੇ ਗਰੁੱਪ ਬਣਾ ਕੇ ਲੋੜ ਅਨੁਸਾਰ ਕਰਜ਼ਾ ਲੈ ਕੇ ਆਪਣਾ ਕੋਈ ਵੀ ਰੁਜ਼ਗਾਰ ਸ਼ੁਰੂ ਕਰ ਸਕਦੀਆਂ ਹਨ | ਬੀ. ਡੀ. ਪੀ. ਓ ਦਫ਼ਤਰ ਬੁਢਲਾਡਾ ਦੇ ਸੈਲਫ ਹੈਲਫ ਗਰੁੱਪ ਇੰਚਾਰਜ ਜਸਵੀਰ ਕੌਰ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦੀਆਂ ਜੋ ਵੀ ਅÏਰਤਾਂ ਆਪਣਾ ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦੀਆਂ ਹਨ, ਉਹ ਦਫ਼ਤਰ ਨਾਲ ਸੰਪਰਕ ਕਰ ਸਕਦੀਆਂ ਹਨ | ਸੈਲਫ ਹੈਲਪ ਗਰੁੱਪ ਦੀਆਂ ਕਾਰੋਬਾਰ ਸ਼ੁਰੂ ਕਰਨ ਵਾਲੀਆਂ ਮੈਂਬਰਾਂ ਗੁਰਮੀਤ ਕੌਰ ਤੇ ਸਰਬਜੀਤ ਕੌਰ ਨੇ ਵੀ ਅÏਰਤਾਂ ਨੂੰ ਪਰਿਵਾਰ ਦੀ ਆਮਦਨ ਵਧਾਉਣ ਲਈ ਪ੍ਰੇਰਿਤ ਕੀਤਾ |