ਸਰਦੂਲਗੜ, 20 ਸਤੰਬਰ (ਅਰੋੜਾ)- ਜ਼ੋਨ ਪੱਧਰੀ ਐਥਲੈਟਿਕਸ ਮੁਕਾਬਲਿਆਂ 'ਚ ਮੀਰਾ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਮੈਡਲ ਜਿੱਤੇ ਹਨ | ਅੰਡਰ-14 ਲੜਕਿਆਂ 'ਚ ਪ੍ਰਤੀਕ ਸਿੰਘ ਨੇ 80 ਮੀਟਰ ਹਰਡਲ ਦੌੜ ਅਤੇ ਸੁਖਸਹਿਜ ਸਿੰਘ ਨੇ ਡਿਸਕਸ ਥਰੋਅ 'ਚ ਦੂਜਾ ਸਥਾਨ ਹਾਸਲ ਕੀਤਾ | 400 ਮੀਟਰ ਰਿਲੇਅ ਦੌੜ 'ਚ ਗੁਰਨੂਰ ਸਿੰਘ, ਪ੍ਰਤੀਕ ਸਿੰਘ, ਨਵਜੋਤ ਸਿੰਘ ਅਤੇ ਹਰਵੰਸ਼ ਸਿੰਘ ਦੀ ਟੀਮ ਨੇ ਦੂਜਾ ਸਥਾਨ, ਅੰਡਰ-19 ਲੜਕਿਆਂ 800 ਮੀਟਰ ਦੌੜ 'ਚ ਅਰਸ਼ਵੀਰ ਸਿੰਘ, ਰੁਪਿੰਦਰ ਸਿੰਘ, ਅਮਿ੍ਤਪਾਲ ਸਿੰਘ ਅਤੇ ਵਿਜੇ ਕੁਮਾਰ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਂਸੇ ਦੇ ਮੈਡਲ ਜਿੱਤੇ | ਪਿ੍ੰਸੀਪਲ ਡਾ. ਰਾਮ ਕਿਸ਼ਨ ਯਾਦਵ ਨੇ ਜੇਤੂਆਂ ਤੇ ਕੋਚ ਅਮਰਜੀਤ ਸਿੰਘ ਨੂੰ ਵਧਾਈ ਦਿੱਤੀ |