21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਖ਼ਰਾਬ ਹੋਈਆਂ ਫ਼ਸਲਾਂ ਦਾ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ

ਅਜੀਤ ਡੈਸਕ 21-09-2025
ਝੁਨੀਰ, 20 ਸਤੰਬਰ (ਸੰਜੀਵ ਸਿੰਗਲਾ)- ਮੌਸਮ ਦੀ ਮਾਰ ਨੇ ਕਿਸਾਨਾਂ ਨੂੰ ਵੱਡੀ ਨਿਰਾਸ਼ਾ ਵਿਚ ਧੱਕ ਦਿੱਤਾ ਹੈ | ਫ਼ਸਲ ਵਿਚ ਪਾਣੀ ਖੜ੍ਹ ਜਾਣ ਕਾਰਨ ਨਰਮੇ ਦੀ ਫ਼ਸਲ ਬਿਲਕੁਲ ਬਰਬਾਦ ਹੋ ਗਈ ਹੈ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਭਲਾਈਕੇ ਨੇ ਕਰਦਿਆਂ ਦੱਸਿਆ ਕਿ ਭਲਾਈਕੇ, ਬੀਰੇਵਾਲਾ ਜੱਟਾ, ਝੇਰਿਆਂਵਾਲੀ, ਬਾਜੇਵਾਲਾ, ਦਸੌਦੀਆਂ ਆਦਿ ਪਿੰਡਾਂ 'ਚ ਨਰਮੇ ਦੀ ਫ਼ਸਲ ਕਾਫ਼ੀ ਤਾਦਾਦ ਵਿਚ ਬੀਜੀ ਗਈ ਹੈ ਪਰ ਬਰਸਾਤ ਨਾਲ ਨਰਮੇ ਦੀ ਪੱਕੀ ਹੋਈ ਫ਼ਸਲ ਤਬਾਹ ਹੋ ਗਈ ਹੈ | ਨਰਮੇ ਦੇ ਟਿੰਡੇ ਖਿੜੇ ਹੋਏ ਸਨ, ਜਿਸ 'ਚੋਂ ਨਰਮਾ ਚੁਗਿਆ ਜਾਣਾ ਸੀ ਪ੍ਰੰਤੂ ਉਹ ਬਰਸਾਤ ਦੇ ਨਾਲ ਗਿੱਲਾ ਹੋ ਕੇ ਹੇਠਾਂ ਡਿੱਗ ਗਿਆ ਅਤੇ ਕੱਚੇ ਟਿੰਡੇ ਬਰਸਾਤ ਦੇ ਨਾਲ ਗਲ ਚੁੱਕੇ ਅਤੇ ਨਰਮੇ ਦੇ ਬੂਟੇ ਜ਼ਿਆਦਾ ਦੇਰ ਪਾਣੀ 'ਚ ਖੜੇ੍ਹ ਹੋਣ ਕਾਰਨ ਮੱਚ ਗਏ ਹਨ | ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਖ਼ਰਾਬ ਹੋਈ ਨਰਮੇ ਦੀ ਫ਼ਸਲ ਦੀ ਗਿਰਦਾਵਰੀ ਕਰਵਾ ਕਿ ਪੀੜਤ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਜਸ ਸਿੰਘ ਬਾਜੇਵਾਲਾ, ਮਾਘ ਸਿੰਘ ਮਾਖਾ, ਰਾਜਾ ਸਿੰਘ ਪੇਰੋਂ, ਰਣਜੀਤ ਸਿੰਘ ਬੁਰਜ, ਜਗਜੀਤ ਸਿੰਘ ਭਲਾਈਕੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਕਾਂਗਰਸ ਮਾਨਸਾ ਦੀ ਪ੍ਰਧਾਨਗੀ ਲਈ ਪੈਨਲ 'ਚ 6 ਉਮੀਦਵਾਰਾਂ ਦਾ ਨਾਂਅ ਹਾਈਕਮਾਨ ਨੂੰ ਭੇਜਿਆ ਜਾਵੇਗਾ-ਅਨਿਲ ਚੌਧਰ... ਅਗਲੀ ਖ਼ਬਰ ਮੀਰਾ ਪਬਲਿਕ ਸਕੂਲ ਦੇ ਖਿਡਾਰੀਆਂ ਨੇ 10 ਮੈਡਲ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।