ਭਗਤਾ ਭਾਈਕਾ, 20 ਸਤੰਬਰ (ਸੁਖਪਾਲ ਸਿੰਘ ਸੋਨੀ)- ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਅੱਜ ਪਿੰਡ ਜਲਾਲ ਵਿਖੇ ਹੋਏ ਹਲਕਾ ਪੱਧਰੀ ਇਕੱਠ ਦÏਰਾਨ ਹਲਕੇ ਅਧੀਨ ਹੀ ਕਾਂਗਰਸ ਦੇ ਦੋ ਬਲਾਕ ਪ੍ਰਧਾਨਾਂ ਨੇ ਇਕੱਠ ਦੌਰਾਨ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਲਗਾਏ ਹਨ¢ ਉਨ੍ਹਾਂ ਹਲਕੇ ਅੰਦਰ ਟਕਸਾਲੀ ਕਾਂਗਰਸੀਆਂ ਦਾ ਵੱਖਰੇ ਤੌਰ 'ਤੇ ਜ਼ਿਲ੍ਹਾ ਪ੍ਰਧਾਨ ਦੇ ਨਾਮ ਉਪਰ ਵਿਚਾਰ ਕਰਨ ਸਬੰਧੀ ਸਮਾਂ ਦੇਣ ਦੀ ਮੰਗ ਕੀਤੀ¢ ਇਸ ਸਬੰਧੀ ਗੱਲਬਾਤ ਕਰਦੇ ਹੋਏ ਬਲਾਕ ਭਗਤਾ ਭਾਈਕਾ ਦੇ ਪ੍ਰਧਾਨ ਅੰਗਰੇਜ਼ ਸਿੰਘ ਸਿਰੀਏਵਾਲਾ ਅਤੇ ਬਲਾਕ ਫੂਲ ਦੇ ਪ੍ਰਧਾਨ ਗੁਰਚਰਨ ਸਿੰਘ ਧਾਲੀਵਾਲ ਭਾਈਰੂਪਾ ਨੇ ਕਿਹਾ ਕਿ ਕਾਂਗਰਸੀ ਆਗੂ ਮਮਤਾ ਭੁਪੇਸ਼ ਸਾਬਕਾ ਮੰਤਰੀ ਰਾਜਸਥਾਨ ਦੀ ਹਾਜ਼ਰੀ ਵਿਚ ਪਿੰਡ ਜਲਾਲ ਵਿਖੇ ਜੋ ਅੱਜ ਮੀਟਿੰਗ ਹੋਈ ਹੈ, ਸਬੰਧੀ ਉਨ੍ਹਾਂ ਨੂੰ ਸੂਚਿਤ ਨਹੀ ਗਿਆ¢ ਉਨ੍ਹਾਂ ਨੇ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪਾਰਟੀ ਹਾਈਕਮਾਂਡ ਤੋਂ ਵੱਖਰੀ ਹਲਕਾ ਪੱਧਰੀ ਮੀਟਿੰਗ ਲਈ ਸਮਾਂ ਦੇਣ ਦੀ ਮੰਗ ਕੀਤੀ ¢ ਵੱਖਰੀ ਮੀਟਿੰਗ ਵਿਚ ਟਕਸਾਲੀ ਕਾਂਗਰਸੀ ਵਰਕਰਾਂ ਦਾ ਵੀ ਪੱਖ ਵੀ ਸੁਣਿਆ ਜਾਵੇ¢ ਇਸ ਮੌਕੇ ਹੇਮਰਾਜ ਕਾਲਾ, ਜਸਵੀਰ ਸਿੰਘ ਜਲਾਲ, ਜਗਸੀਰ ਸਿੰਘ ਨੰਬਰਦਾਰ, ਬਲਵੀਰ ਸਿੰਘ ਫ਼ੌਜੀ, ਗੁਰਬਿੰਦਰ ਸਿੰਘ, ਹਰਜੀਵਨ ਸਿੰਘ ਸਾਬਕਾ ਸਰਪੰਚ, ਗੁਰਲਾਲ ਸਿੰਘ, ਚੰਨੀ ਭਾਈਰੂਪਾ, ਬਲਵੀਰ ਚੰਦ ਕਾਂਗੜ, ਬਲਵਿੰਦਰ ਸਿੰਘ ਕਾਂਗੜ, ਬਚਿੱਤਰ ਸਿੰਘ ਕਾਂਗੜ, ਨਰੇਸ਼ ਕੁਮਾਰ, ਮੱਖਣ ਸਿੰਘ, ਜਗਸੀਰ ਸਿੰਘ ਜਲਾਲ, ਸੁਰਜੀਤ ਸਿੰਘ ਸਕੱਤਰ, ਪਰਮਜੀਤ ਸਿੰਘ ਜਲਾਲ, ਡਾਕਟਰ ਕੁਲਦੀਪ ਸਿੰਘ ਜਲਾਲ, ਓਾਕਾਰ ਸਿੰਘ ਆਦਿ ਹਾਜ਼ਰ ਸਨ¢ ਇਸ ਮਾਮਲੇ ਸਬੰਧੀ ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਮੰਤਰੀ ਨੇ ਆਪਣੇ ਉਪਰ ਲਗਾਏ ਜਾ ਰਹੇ ਦੋਸ਼ਾਂ ਨੂੰ ਠੁਕਰਾਉਂਦਿਆਂ ਕਿਹਾ ਕਿ ਇਕੱਠ ਸਬੰਧੀ ਕਾਂਗਰਸ ਦੇ ਹਰ ਹਰ ਆਮ ਅਤੇ ਖ਼ਾਸ ਸਮਰਥਕ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ¢ ਉਨ੍ਹਾਂ ਕਿਹਾ ਕਿ ਉਕਤ ਆਗੂਆਂ ਨੂੰ ਮੀਟਿੰਗ ਸਬੰਧੀ ਸੂਚਿਤ ਕੀਤੇ ਜਾਣ ਦੇ ਬਾਵਜੂਦ ਉਹ ਮੀਟਿੰਗ ਵਿਚ ਜਾਣਬੁੱਝ ਕੇ ਹਾਜ਼ਰ ਨਹੀਂ ਹੋਏ¢ ਉਨ੍ਹਾਂ ਨੇ ਲਗਾਏ ਗਏ ਦੋਸ਼ਾਂ ਨੂੰ ਨਕਾਰਦੇ ਹੋਏ ਇਸ ਨੂੰ ਝੂਠ ਦਾ ਪੁਲੰਦਾ ਦੱਸਿਆ¢