21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਹੁਣ ਸਾਈਬਰ ਅਪਰਾਧੀਆਂ ਵਲੋਂ ਪੈਨਸ਼ਨਰਾਂ ਦੇ ਖਾਤੇ ਸਾਫ਼ ਕੀਤੇ ਜਾਣ ਲੱਗੇ

ਅਜੀਤ ਡੈਸਕ 21-09-2025
ਬੋਹਾ, 20 ਸਤੰਬਰ (ਰਮੇਸ਼ ਤਾਂਗੜੀ)- ਜਿੱਥੇ ਸਾਈਬਰ ਅਪਰਾਧੀ ਪਿਛਲੇ ਲੰਬੇ ਸਮੇਂ ਤੋਂ ਨਵੇਂ ਤੋਂ ਨਵੇਂ ਤਰੀਕੇ ਵਰਤ ਕੇ ਵੱਖ-ਵੱਖ ਸ਼ੇ੍ਰਣੀਆਂ ਦੇ ਲੋਕਾਂ ਨਾਲ ਸਬੰਧਿਤ ਬੈਂਕ ਖਾਤਿਆਂ ਨੂੰ ਸਾਫ਼ ਕੀਤਾ ਜਾ ਰਿਹਾ ਹੈ ਉੱਥੇ ਹੁਣ ਸਰਕਾਰੀ ਵਿਭਾਗਾਂ ਤੋਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਨਾਲ ਵੱਡੀਆਂ ਠੱਗੀਆਂ ਵੱਜਣ ਦਾ ਪਤਾ ਲੱਗਾ ਹੈ | ਇਹ ਸਾਈਬਰ ਅਪਰਾਧੀ ਆਪਣੇ ਜੁਰਮ ਨੂੰ ਪੱਕੇ ਤੌਰ 'ਤੇ ਅੰਜਾਮ ਦੇਣ ਲਈ ਨਵੀਂ ਤੋਂ ਨਵੀਂ ਯੋਜਨਾ ਤਿਆਰ ਕਰਦੇ ਹਨ | ਪਤਾ ਲੱਗਾ ਹੈ ਕਿ ਇਹ ਅਪਰਾਧੀ ਪੈਨਸ਼ਨਧਾਰਕਾਂ ਨੂੰ ਉਨ੍ਹਾਂ ਦੇ ਜੀਵਨ ਅੱਪਡੇਟ ਕਰਨ ਲਈ ਸੰਪਰਕ ਕਰ ਰਹੇ ਹਨ | ਇਹ ਪ੍ਰਮਾਣ ਪੱਤਰ ਆਨਲਾਈਨ ਕਰਨ ਲਈ ਅਪਰਾਧੀਆਂ ਕੋਲ ਪੈਨਸ਼ਨਧਾਰਕਾਂ ਦਾ ਪੂਰਾ ਵੇਰਵਾ ਹੁੰਦਾ ਹੈ ਜਿਵੇਂ ਪੈਨਸ਼ਨਧਾਰਕਾਂ ਦੀ ਨਿਯੁਕਤੀ ਦੀ ਮਿਤੀ, ਸੇਵਾ ਮੁਕਤੀ ਦੀ ਮਿਤੀ, ਪੀ.ਪੀ.ਓ. ਨੰਬਰ (ਪੈਨਸ਼ਨ ਭੁਗਤਾਨ ਆਰਡਰ ਨੰਬਰ), ਆਧਾਰ ਕਾਰਡ ਨੰਬਰ, ਸਥਾਈ ਪਤਾ, ਈਮੇਲ ਆਈ.ਡੀ., ਸੇਵਾ ਮੁਕਤੀ 'ਤੇ ਪ੍ਰਾਪਤ ਰਕਮ, ਮਹੀਨਾਵਾਰ ਪੈਨਸ਼ਨ, ਨਾਮਜ਼ਦਗੀ ਆਦਿ ਵੇਰਵਾ ਹੁੰਦਾ ਹੈ | ਅਪਰਾਧੀ ਇਸ ਡਾਟੇ ਦੇ ਹਵਾਲੇ ਨਾਲ ਪੈਨਸ਼ਨਧਾਰਕਾਂ ਨੂੰ ਇਹ ਭਾਵਨਾ ਦਿੰਦੇ ਹਨ ਕਿ ਉਨ੍ਹਾਂ ਦੀ ਪੈਨਸ਼ਨ ਦਾ ਡਾਟਾ ਪੈਨਸ਼ਨ ਡਾਇਰੈਕਟੋਰੇਟ ਪਾਸੋਂ ਮਿਲਾਣ ਕੀਤਾ ਜਾਣਾ ਹੈ | ਇਸ ਠੱਗੀ ਸਮੇਂ ਉਹ ਯਕੀਨ ਦਿਵਾਉਂਦੇ ਹਨ ਕਿ ਸੱਚਮੁੱਚ ਪੈਨਸ਼ਨ ਵਿਭਾਗ ਵਲੋਂ ਹੀ ਗੱਲਬਾਤ ਕੀਤੀ ਜਾ ਰਹੀ ਹੈ | ਉਹ ਪੈਨਸ਼ਨ ਧਾਰਕਾਂ ਦਾ ਪੂਰਾ ਵੇਰਵਾ ਭੇਜਦੇ ਹਨ ਅਤੇ ਪ੍ਰਮਾਣ ਪੱਤਰ ਅੱਪਡੇਟ ਕਰਨ ਲਈ ਓ.ਟੀ.ਪੀ. ਸਾਂਝਾ ਕਰਨ ਲਈ ਆਖਦੇ ਹਨ | ਇਸ ਤਰ੍ਹਾਂ ਗੱਲਬਾਤ ਕਰਨ ਵੇਲੇ ਉਨ੍ਹਾਂ ਦਾ ਗੱਲ ਕਰਨ ਦਾ ਢੰਗ ਅਜੀਬ ਕਿਸਮ ਦਾ ਹੁੰਦਾ ਹੈ | ਦੂਜੇ ਪਾਸੇ 35-40 ਸਾਲ ਸਰਕਾਰੀ ਸੇਵਾ ਕਰਨ ਵਾਲਾ ਮੁਲਾਜ਼ਮ ਆਪਣੇ ਗੁਜ਼ਾਰੇ ਜੋਗੀ ਪੈਨਸ਼ਨ 'ਚ ਵਿਘਨ ਪੈਣ ਤੋਂ ਡਰਦਾ ਅਪਰਾਧੀਆਂ ਦੇ ਸਾਰੇ ਜਵਾਬ ਦਿੰਦਾ ਹੈ, ਜਿਸ ਨਾਲ ਇਸ ਤਰ੍ਹਾਂ ਦੇ ਓ.ਟੀ.ਪੀ. ਨਾਲ ਧੋਖਾਧੜੀ ਕਰਨ ਵਾਲਿਆਂ ਨੂੰ ਪੈਨਸ਼ਨਧਾਰਕਾਂ ਦੇ ਬੈਂਕ ਖਾਤੇ ਦਾ ਸਿੱਧਾ ਪਹੁੰਚ ਨਿਯੰਤਰਨ ਮਿਲ ਜਾਂਦਾ ਹੈ | ਇਸ ਤਰ੍ਹਾਂ ਉਹ ਬੈਂਕ 'ਚੋਂ ਪੈਨਸ਼ਨਰ ਦੀ ਸਾਰੀ ਰਾਸ਼ੀ ਕੱਢ ਲੈਂਦਾ ਹੈ ਤੇ ਖਾਤਾ ਖਾਲੀ ਹੋ ਜਾਣ 'ਤੇ ਉਸ ਦਾ ਗੁਜ਼ਾਰਾ ਔਖਾ ਹੋ ਜਾਂਦਾ ਹੈ | ਦੂਜੇ ਪਾਸੇ ਪਤਾ ਲੱਗਾ ਹੈ ਕਿ ਪੈਨਸ਼ਨ ਵਿਭਾਗ ਇਸ ਤਰ੍ਹਾਂ ਆਨਲਾਈਨ ਪ੍ਰਬੰਧ ਨਾਲ ਕੋਈ ਸੂਚਨਾ ਸਾਂਝੀ ਨਹੀਂ ਕਰਦਾ | ਆਰ.ਬੀ.ਆਈ. ਵਲੋਂ ਲੱਖ ਦਾਅਵਿਆਂ ਦੇ ਬਾਵਜੂਦ ਵੀ ਸਾਈਬਰ ਠੱਗੀਆਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਜਿਸ ਨੂੰ ਮਿਲੀ ਭੁਗਤ ਦਾ ਨਾਂਅ ਦਿੱਤਾ ਜਾ ਰਿਹਾ ਹੈ | ਇਨ੍ਹਾਂ ਬੋਗਸ ਕਾਲਾਂ ਨੂੰ ਤੁਰੰਤ ਬੰਦ ਕੀਤਾ ਜਾਵੇ |
ਪਿਛਲੀ ਖ਼ਬਰ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਇਕੱਤਰਤਾ ਕੀਤੀ ਅਗਲੀ ਖ਼ਬਰ ਕਾੳਾੂਟਰ ਐਕਸਪਲੋਸਿਵ ਡਿਵਾਇਸ ਯੂਨਿਟ ਆਰਮੀ ਅਤੇ ਹੋਰ ਯੂਨਿਟਾਂ ਪਿੰਡ ਜੀਦਾ ਵਿਖੇ ਗੁਰਪ੍ਰੀਤ ਦੇ ਘਰ ਪਹੁੰਚ ਕੇ ਵਿਸਫੋਟਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।