21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਕਾੳਾੂਟਰ ਐਕਸਪਲੋਸਿਵ ਡਿਵਾਇਸ ਯੂਨਿਟ ਆਰਮੀ ਅਤੇ ਹੋਰ ਯੂਨਿਟਾਂ ਪਿੰਡ ਜੀਦਾ ਵਿਖੇ ਗੁਰਪ੍ਰੀਤ ਦੇ ਘਰ ਪਹੁੰਚ ਕੇ ਵਿਸਫੋਟਕ ਸਮੱਗਰੀ ਨੂੰ ਕਰ ਰਹੀਆਂ ਹਨ ਨਸ਼ਟ ਆਰਮੀ ਨੇ ਦੂਰ ਖੇਤਾਂ ਵਿਚ ਲਿਜਾ ਕੇ ਕੀਤੇ ਅਨੇਕਾਂ ਵਿਸਫੋਟ

ਅਜੀਤ ਡੈਸਕ 21-09-2025
ਗੋਨਿਆਣਾ, 20 ਸਤੰਬਰ (ਲਛਮਣ ਦਾਸ ਗਰਗ)- ਅੱਜ ਸਵੇਰੇ ਕਾਊਾਟਰ ਐਕਸਪਲੋਸਿਵ ਡਿਵਾਈਸ ਯੂਨਿਟ (ਭਾਰਤੀ ਫ਼ੌਜ) ਦਿੱਲੀ ਦੀ ਇੱਕ ਟੀਮ ਮੇਜਰ ਅਮਨਦੀਪ ਸਿੰਘ ਮੋਬਾਈਲ ਫੋਰੈਂਸਿਕ ਸਾਇੰਸ ਯੂਨਿਟ ਬਠਿੰਡਾ ਦੀ ਨਿਗਰਾਨੀ ਹੇਠ ਅਤੇ ਬੰਬ ਡਿਸਪੋਜ਼ਲ ਟੀਮਾਂ ਗੁਰਪ੍ਰੀਤ ਦੇ ਘਰ ਪਿੰਡ ਜੀਦਾ ਵਿਖੇ ਪਹੁੰਚੀਆਂ | ਉਕਤ ਟੀਮਾਂ ਵਲੋਂ ਦੂਰ ਖੇਤਾਂ ਵਿਚ ਸਮੱਗਰੀ ਦਾ ਇਕ ਧਮਾਕਾ ਕੀਤਾ ਗਿਆ | ਉਕਤ ਧਮਾਕੇ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ | ਬੀਤੇ ਦਿਨੀਂ ਵੀ ਫ਼ੌਜ ਵਲੋਂ ਵਿਸਫੋਟਕ ਨੂੰ ਨਸ਼ਟ ਕਰਨ ਲਈ ਛੋਟੇ-ਛੋਟੇ ਅਨੇਕਾਂ ਧਮਾਕੇ ਕੀਤੇ ਗਏ ਸਨ | ਪਿੰਡ ਜੀਦਾ 'ਚ ਹੋਏ ਧਮਾਕਾ ਮਾਮਲੇ ਨੇ ਨਾ ਸਿਰਫ਼ ਪੰਜਾਬ ਪੁਲਸ ਸਗੋਂ ਕੇਂਦਰੀ ਸੁਰੱਖਿਆ ਏਜੰਸੀਆਂ ਅਤੇ ਫ਼ੌਜ ਦੇ ਵੀ ਹੋਸ਼ ਉਡਾਏ ਹੋਏ ਹਨ | ਧਮਾਕੇ ਦੀ ਗੂੰਜ ਸਿੱਧੀ ਦਿੱਲੀ ਤੱਕ ਪਹੁੰਚੀ ਹੋਈ ਹੈ, ਜਿਸ ਨੂੰ ਲੈ ਕੇ ਬੀਤੇ ਦਿਨੀਂ ਦਿੱਲੀ ਤੋਂ ਫ਼ੌਜ ਦੀ ਵਿਸ਼ੇਸ਼ ਟੀਮ ਮੌਕੇ 'ਤੇ ਪਹੁੰਚੀ ਸੀ | ਫ਼ੌਜ ਦੇ ਮਾਹਿਰ ਜਵਾਨਾਂ ਨੇ ਘਰ 'ਚ ਪਈ ਖ਼ਤਰਨਾਕ ਕੈਮੀਕਲ ਅਤੇ ਵਿਸਫੋਟਕ ਸਮੱਗਰੀ ਖੇਤ 'ਚ ਇੱਕ ਡੂੰਘੇ ਟੋਏ 'ਚ ਰੱਖ ਕੇ ਨਸ਼ਟ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਸੀ | ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਸ ਫੋਰਸ, ਸੁਰੱਖਿਆ ਏਜੰਸੀਆਂ ਅਤੇ ਬੰਬ ਸਕੁਐਡ ਦੇ ਜਵਾਨ ਵੀ ਤਾਇਨਾਤ ਸਨ |
ਪਿਛਲੀ ਖ਼ਬਰ ਹੁਣ ਸਾਈਬਰ ਅਪਰਾਧੀਆਂ ਵਲੋਂ ਪੈਨਸ਼ਨਰਾਂ ਦੇ ਖਾਤੇ ਸਾਫ਼ ਕੀਤੇ ਜਾਣ ਲੱਗੇ ਅਗਲੀ ਖ਼ਬਰ ਖ਼ਾਲਸਾ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਸਕੂਲ ਮੈਨੇਜਮੈਂਟ ਵਿਚਕਾਰ ਫਿਰ ਹੋਇਆ ਹੰਗਾਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।