22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਆਮਦਨ ਕਰ ਵਿਭਾਗ ਵਲੋਂ ਗੁਰੂ ਨਾਨਕ ਕਾਲਜ ਵਿਖੇ ਆਊਟਰੀਚ ਪ੍ਰੋਗਰਾਮ

ਅਜੀਤ ਡੈਸਕ 30-08-2025
ਫਗਵਾੜਾ, 29 ਅਗਸਤ (ਅਸ਼ੋਕ ਕੁਮਾਰ ਵਾਲੀਆ)-ਆਮਦਨ ਕਰ ਦਫ਼ਤਰ (ਛੋਟਾਂ) ਜਲੰਧਰ ਵੱਲੋਂ ਗੁਰੂ ਨਾਨਕ ਕਾਲਜ, ਸੁਖਚੈਨਆਣਾ ਸਾਹਿਬ, ਫਗਵਾੜਾ ਵਿਖੇ 'ਆਮਦਨ ਕਰ ਐਕਟ, 1961 ਅਧੀਨ ਛੋਟਾਂ ਬਾਰੇ ਆਊਟਰੀਚ ਪ੍ਰੋਗਰਾਮ' ਦਾ ਆਯੋਜਨ ਕੀਤਾ ਗਿਆ ਤਾਂ ਜੋ ਟਰੱਸਟਾਂ, ਸੋਸਾਇਟੀਜ਼, ਐਨ.ਜੀ.ਓਜ਼. ਆਦਿ ਲਈ ਆਮਦਨ ਕਰ ਐਕਟ, 1961 ਅਧੀਨ ਦਿੱਤੀਆਂ ਗਈਆਂ ਛੋਟਾਂ ਸੰਬੰਧੀ ਵੱਖ-ਵੱਖ ਪ੍ਰਬੰਧਾਂ ਬਾਰੇ ਜਾਗਰੂਕਤਾ ਵਧਾਈ ਜਾ ਸਕੇ | ਇਹ ਪ੍ਰੋਗਰਾਮ ਆਮਦਨ ਕਰ ਕਮਿਸ਼ਨਰ (ਛੋਟਾਂ) ਚੰਡੀਗੜ੍ਹ ਦੇ ਨਿਰਦੇਸ਼ਾਂ ਸ਼੍ਰੀਮਤੀ ਜੈ ਸ਼੍ਰੀ ਸ਼ਰਮਾ, ਆਮਦਨ ਕਰ ਕਮਿਸ਼ਨਰ (ਛੋਟਾਂ), ਚੰਡੀਗੜ੍ਹ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਅਮਨਪ੍ਰੀਤ ਕੌਰ, ਵਧੀਕ ਕਮਿਸ਼ਨਰ ਆਮਦਨ ਕਰ, (ਛੋਟਾਂ) ਰੇਂਜ-1, ਚੰਡੀਗੜ੍ਹ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ | ਫਗਵਾੜਾ, ਹੁਸ਼ਿਆਰਪੁਰ ਅਤੇ ਜਲੰਧਰ ਜ਼ਿਲ੍ਹੇ ਦੇ ਚਾਰਟਰਡ ਅਕਾਊਾਟੈਂਟਸ/ਫਗਵਾੜਾ ਬਾਰ ਐਸੋਸੀਏਸ਼ਨ ਤੋਂ ਐਡਵੋਕੇਟਸ, ਟਰੱਸਟਾਂ, ਸੋਸਾਇਟੀਜ਼, ਐਨ.ਜੀ.ਓਜ਼. ਦੇ ਪ੍ਰਤੀਨਿਧੀਆਂ ਅਤੇ ਆਮਦਨ ਕਰ ਅਧਿਕਾਰੀਆਂ ਸਮੇਤ ਫਗਵਾੜਾ ਤੋਂ ਵੱਡੀ ਗਿਣਤੀ ਵਿੱਚ ਹਿੱਤਧਾਰਕਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ | ਸ਼੍ਰੀਮਤੀ ਅਮਨਪ੍ਰੀਤ ਕੌਰ ਵਧੀਕ ਕਮਿਸ਼ਨਰ ਆਮਦਨ ਕਰ, (ਛੋਟਾਂ) ਰੇਂਜ-1, ਚੰਡੀਗੜ੍ਹ ਅਤੇ ਜਲੰਧਰ ਦੇ ਆਮਦਨ ਕਰ ਅਧਿਕਾਰੀ (ਛੋਟਾਂ) ਸੁਰੇਂਦਰ ਕੁਮਾਰ ਨੇ ਟਰੱਸਟਾਂ, ਸੋਸਾਇਟੀਜ਼, ਐਨਜੀਓਜ਼ ਨੂੰ ਉਪਲਬਧ ਛੋਟਾਂ ਅਤੇ ਆਮਦਨ ਕਰ ਐਕਟ ਵਿੱਚ ਨਵੀਨਤਮ ਤਬਦੀਲੀਆਂ ਨਾਲ ਸਬੰਧਿਤ ਵੱਖ-ਵੱਖ ਉਪਬੰਧਾਂ 'ਤੇ ਪੇਸ਼ਕਾਰੀ ਦਿੱਤੀ ਗਈ | ਹਿੱਤਧਾਰਕਾਂ ਨੇ ਧਾਰਾ 121 ਅਧੀਨ ਰਜਿਸਟਰੇਸ਼ਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਸੰਬੰਧੀ ਢੁਕਵੇਂ ਮੁੱਦੇ ਉਠਾਏ ਅਤੇ ਟਰੱਸਟਾਂ, ਸੋਸਾਇਟੀਜ਼, ਐਨਜੀਓਜ਼ ਦੁਆਰਾ ਆਈ.ਟੀ.ਆਰ. ਅਤੇ ਵੱਖ-ਵੱਖ ਫਾਰਮ ਭਰਨ ਸੰਬੰਧੀ ਨਵੇਂ ਉਪਬੰਧਾਂ 'ਤੇ ਸਪਸ਼ਟਤਾ ਦੀ ਮੰਗ ਕੀਤੀ, ਜਿਸ ਬਾਰੇ ਮੀਟਿੰਗ ਵਿੱਚ ਦੱਸਿਆ ਗਿਆ | ਭਾਗੀਦਾਰਾਂ ਨੇ ਅਜਿਹੇ ਆਊਟਰੀਚ ਪ੍ਰੋਗਰਾਮ ਦੇ ਆਯੋਜਨ ਵਿੱਚ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ | ਗੁਰੂ ਨਾਨਕ ਕਾਲਜ, ਸੁਖਚੈਨਆਣਾ ਸਾਹਿਬ ਫਗਵਾੜਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਪਲਾਹੀ ਅਤੇ ਪਿ੍ੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਨੇ ਆਮਦਨ ਕਰ ਵਿਭਾਗ ਤੋਂ ਕਾਲਜ ਵਿਖੇ ਆਏ ਵੱਖ-ਵੱਖ ਅਧਿਕਾਰੀਆਂ, ਵੱਖ-ਵੱਖ ਜ਼ਿਲਿਆਂ ਤੋਂ ਆਏ ਚਾਰਟਰਡ ਅਕਾਊਾਟੈਂਟਸ, ਫਗਵਾੜਾ ਬਾਰ ਐਸੋਸੀਏਸ਼ਨ ਤੋਂ ਐਡਵੋਕੇਟਸ, ਟਰੱਸਟਾਂ, ਸੋਸਾਇਟੀਜ਼, ਐਨ.ਜੀ.ਓਜ਼. ਦੇ ਪ੍ਰਤੀਨਿਧੀਆਂ ਸਮੇਤ ਸਾਰੇ ਹਿੱਤਧਾਰਕਾਂ ਦਾ ਕਾਲਜ ਆਉਣ 'ਤੇ ਧੰਨਵਾਦ ਕੀਤਾ ਅਤੇ ਨਾਲ ਹੀ ਇਸ ਆਊਟਰੀਚ ਪ੍ਰੋਗਰਾਮ ਦੇ ਕਾਲਜ ਵਿਖੇ ਆਯੋਜਨ ਲਈ ਧੰਨਵਾਦ ਕੀਤਾ | ਫਗਵਾੜਾ ਦੇ ਨਾਂਮਵਾਰ ਚਾਰਟਰ ਅਕਾੳਾੂਟੈਂਟ ਪਿਊਸ਼ ਬਾਂਸਲ ਨੇ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਤੇ ਅਧਿਕਾਰੀਆਂ ਨੇ ਰਾਹਤ ਕਾਰਜਾਂ ਦਾ ਲਿਆ ਜਾਇਜ਼ਾ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮਿਲ ਕੇ... ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਦਾ ਨੌਜਵਾਨ ਪੁਲਿਸ ਨੇ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।