ਫਗਵਾੜਾ, 29 ਅਗਸਤ (ਅਸ਼ੋਕ ਕੁਮਾਰ ਵਾਲੀਆ)-ਥਾਣਾ ਸਿਟੀ ਪੁਲਿਸ ਨੇ ਨਸ਼ੇ ਦਾ ਸੇਵਨ ਕਰਦਾ ਨੌਜਵਾਨਾ ਕੀਤਾ ਕਾਬੂ , ਉਸ ਤੇ ਖ਼ਿਲਾਫ਼ ਐਨ ਡੀ ਪੀ ਐਸ ਤਹਿਤ ਮੁਕੱਦਮਾ ਦਰਜ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਪੁਲਿਸ ਦੇ ਇੰਚਾਰਜ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਕਿ ਪ੍ਰੇਮਪੁਰੇ ਦਾ ਨੌਜਵਾਨ ਰੋਹਿਤ ਪੁੱਤਰ ਅਸ਼ੋਕ ਕੁਮਾਰ ਗਾਧੀ ਚੌਕ ਵਿਚ ਬੈਠਕੇ ਨਸ਼ੇ ਦਾ ਸੇਵਨ ਕਰ ਕਰ ਰਿਹਾ | ਪੁਲਿਸ ਨੇ ਚੈਕਿੰਗ ਦੌਰਾਨ ਰੋਹਿਤ ਪੁੱਤਰ ਅਸ਼ੋਕ ਕੁਮਾਰ ਨੂੰ ਨਸ਼ੇ ਦਾ ਸੇਵਨ ਕਰਦੇ ਹੋਏ ਰੰਗੀ ਹੱਥੀ ਕਾਬੂ ਕੀਤਾ | ਪੁਲਿਸ ਦੇ ਦੱਸਣ ਮੁਤਾਬਿਕ ਰੋਹਿਤ ਕੋਲੋਂ 10 ਹਜ਼ਾਰ ਰੁਪਏ ਕਰੰਸੀ ਨੋਟ, ਇੱਕ ਪੰਨੀ ਅਤੇ ਇੱਕ ਲਾਈਟਰ ਮਿਲਿਆ | ਪੁਲਿਸ ਨੇ ਐਨ. ਡੀ. ਪੀ. ਐਸ. ਤਹਿਤ ਮੁਕੱਦਮਾ ਕਰ ਲਿਆ |