ਫਗਵਾੜਾ, 29 ਅਗਸਤ (ਅਸ਼ੋਕ ਕੁਮਾਰ ਵਾਲੀਆ)-ਥਾਣਾ ਸਿਟੀ ਪੁਲਿਸ ਨੇ ਐਨ. ਡੀ. ਪੀ. ਐਸ ਤਹਿਤ ਫਗਵਾੜਾ ਛੱਜ ਕਲੋਨੀ ਦੀ ਮਹਿਲਾ ਆਸ਼ਾ ਪਤਨੀ ਜੰਗੀ ਪਾਸੋਂ 22 ਖੱੁਲੀਆਂ ਨਸ਼ੀਲੀਆਂ ਗੋਲੀਆਂ ਰੰਗ ਸੰਤਰੀ ਬਰਾਮਦ ਕਰ ਪਰਚਾ ਦਰਜ ਕੀਤਾ | ਇਸ ਸਬੰਧੀ ਐਸ. ਐਚ. ਓ. ਨੇ ਦੱਸਿਆ ਕਿ ਪੁਲਿਸ ਪਾਰਟੀ ਤਲਾਸ਼ ਭੈੜੇ ਪੁਰਸ਼ਾਂ ਦੇ ਸੰਬੰਧ ਵਿੱਚ ਥਾਣਾ ਸਿਟੀ ਫਗਵਾੜਾ ਤੋ ਬਸਰਾ ਚੋਕ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਪੁਰਾਣਾ ਪਟਵਾਰ ਖਾਨਾ ਫਗਵਾੜਾ ਕੋਲ ਪੁੱਜੀ ਤਾਂ ਉੱਥੇ ਇੱਕ ਔਰਤ ਖੜੀ ਦਿਖਾਈ ਦਿੱਤੀ ਜਿਸਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਸੱਜੇ ਹੱਥ ਵਿੱਚ ਫੜਿਆ ਇੱਕ ਮੋਮੀ ਲਿਫ਼ਾਫ਼ਾ ਰੰਗ ਕਾਲਾ ਨੂੰ ਸੜਕ ਕਿਨਾਰੇ ਜ਼ਮੀਨ ਤੇ ਸੁੱਟ ਕੇ ਪਿੱਛੇ ਨੂੰ ਮੁੜਨ ਲੱਗੀ | ਪੁਲਿਸ ਨੇ ਸੁੱਟੇ ਕਾਲਾ ਰੰਗ ਦੇ ਲਿਫ਼ਾਫ਼ੇ ਨੂੰ ਚੁਕਵਾ ਕਿ ਚੈੱਕ ਕੀਤਾ | ਜਿਸ ਵਿਚੋਂ ਖੋਲੀਆਂ ਨਸ਼ੀਲੀਆਂ ਗੋਲੀਆਂ ਰੰਗ ਸੰਤਰੀ ਬਿਨਾ ਮਾਰਕਾ ਬਰਾਮਦ ਹੋਈਆ ਜੋ ਗਿਣਤੀ ਕਰਨ ਤੇ 22 ਹੋਈਆ | ਜਿਸ ਤੇ ਆਸ਼ਾ ਪਤਨੀ ਜੰਗੀ ਵਾਸੀ ਛੱਜ ਕਲੋਨੀ ਦੇ ਖ਼ਿਲਾਫ਼ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ | ਦੋਸ਼ੀ ਗਿ੍ਫ਼ਤਾਰ ਹੈ |