14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਦਰਿਆ ਬਿਆਸ ਵਿਚਲੇ ਪਾਣੀ ਦੇ ਪੱਧਰ 'ਚ ਹੋਇਆ ਵਾਧਾ

ਅਜੀਤ ਡੈਸਕ 31-08-2025
ਢਿਲਵਾਂ, 30 ਅਗਸਤ (ਪ੍ਰਵੀਨ ਕੁਮਾਰ)- ਹਿਮਾਚਲ ਪ੍ਰਦੇਸ਼ ਅਤੇ ਇੱਥੇ ਰੁਕ ਰੁਕ ਕੇ ਹੋ ਰਹੀ ਭਰਵੀਂ ਬਾਰਸ਼ ਦੇ ਕਾਰਨ ਤੇ ਪੌਂਗ ਡੈਮ ਤੋਂ ਦਰਿਆ ਬਿਆਸ ਵਿਚ ਪਾਣੀ ਛੱਡੇ ਜਾਣ ਤੋਂ ਬਾਅਦ ਜਿੱਥੇ ਬੀਤੇ ਕੱਲ੍ਹ ਦਰਿਆ ਬਿਆਸ 'ਚ ਪਾਣੀ ਦਾ ਪੱਧਰ ਥੋੜਾ ਘੱਟ ਹੋਇਆ ਸੀ ਉੱਥੇ ਸਨਿਚਰਵਾਰ ਸਵੇਰ ਤੋਂ ਦਰਿਆ ਬਿਆਸ ਵਿਚਲੇ ਪਾਣੀ ਦੇ ਪੱਧਰ ਵਿਚ ਵਾਧਾ ਹੋਣਾ ਦੁਬਾਰਾ ਸ਼ੁਰੂ ਹੋ ਗਿਆ ਹੈ | ਇਸ ਸੰਬੰਧੀ ਦਰਿਆ ਬਿਆਸ 'ਤੇ ਬਣੀ ਜਲ ਸਰੋਤ ਵਿਭਾਗ ਦੀ ਗੇਜ਼ ਤੋਂ ਜਾਣਕਾਰੀ ਦਿੰਦਿਆਂ ਕਰਮਚਾਰੀ ਸਹਿਦੇਵ ਯਾਦਵ ਨੇ ਦੱਸਿਆ ਕਿ ਲੰਘੀ ਰਾਤ 8 ਵਜੇ 742.80 ਗੇਜ਼ 'ਤੇ 2 ਲੱਖ ਕਿਉਸਿਕ ਪਾਣੀ ਡਿਸਚਾਰਜ ਹੋ ਰਿਹਾ ਸੀ ਤੇ ਅੱਜ ਰਾਤ ਕਰੀਬ 8 ਵਜੇ 743.40 ਗੇਜ਼ 'ਤੇ 2 ਲੱਖ 26 ਹਜ਼ਾਰ 351 ਕਿਉਸਿਕ ਪਾਣੀ ਡਿਸਚਾਰਜ ਹੋ ਰਿਹਾ ਹੈ | ਦੱਸਣਯੋਗ ਹੈ ਕਿ ਵੀਰਵਾਰ ਸ਼ਾਮ ਨੂੰ ਦਰਿਆ ਬਿਆਸ ਦਾ ਪੱਧਰ 743.50 ਗੇਜ਼ 'ਤੇ 2 ਲੱਖ 30 ਹਜ਼ਾਰ 923 ਕਿਉਸਿਕ ਮਾਪਿਆ ਗਿਆ ਸੀ | ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਧ ਰਹੇ ਪਾਣੀ ਨੂੰ ਦੇਖਦੇ ਹੋਏ ਨੀਵੇਂ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਆਉਣ ਲਈ ਕਿਹਾ ਹੈ |
ਪਿਛਲੀ ਖ਼ਬਰ ਪਾਣੀ ਦਾ ਪੱਧਰ ਵਧਣ 'ਤੇ ਡੀ.ਸੀ. ਨੇ ਲੋਕਾਂ ਨੂੰ ਕੀਤੀ ਸੁਰੱਖਿਅਤ ਥਾਵਾਂ 'ਤੇ ਆਉਣ ਦੀ ਅਪੀਲ ਅਗਲੀ ਖ਼ਬਰ ਹੜ੍ਹ ਦੀ ਮਾਰ ਹੇਠਾਂ ਆਈਆਂ ਕਿਸਾਨਾਂ ਦੀਆਂ ਫ਼ਸਲਾਂ ਦਾ ਸਰਕਾਰ ਮੁਆਵਜ਼ਾ ਦੇਵੇ-ਰਮਨਦੀਪ ਸਿੰਘ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।