ਹੁਸੈਨਪੁਰ, 30 ਅਗਸਤ (ਤਰਲੋਚਨ ਸਿੰਘ ਸੋਢੀ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪਿੰਡਾਂ ਦਾ ਸਰਵਪੱਖੀ ਵਿਕਾਸ ਬਿਨਾਂ ਭੇਦਭਾਵ ਅਤੇ ਜੰਗੀ ਪੱਧਰ ਕਰਵਾਇਆ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਬੱਸ ਅੱਡਾ ਭਾਣੋ ਲੰਗਾ ਤੋਂ ਨਾਨੋਂ ਮੱਲ੍ਹੀਆਂ ਤੱਕ ਲਿੰਕ ਸੜਕ ਬਣਾਉਣ ਦਾ ਰੀਬਨ ਕੱਟ ਕੇ ਕੰਮ ਸ਼ੁਰੂ ਕਰਵਾਉਣ ਉਪਰੰਤ ਹਾਜ਼ਰ ਪਿੰਡ ਵਾਸੀਆਂ ਨੂੰ ਆਮ ਆਦਮੀ ਪਾਰਟੀ ਵਲੋਂ ਕਰਵਾਏ ਜਾ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਦਿੰਦਿਆਂ ਕਹੇ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ | ਇਸ ਦੌਰਾਨ ਗੁਰਮੀਤ ਸਿੰਘ ਮੱਲ੍ਹੀ ਨੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਤੇ ਹੋਰ ਪਤਵੰਤੇ ਸੱਜਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਇਹ ਲਿੰਕ ਸੜਕ ਬਣਾਉਣ ਦੀ ਪਿੰਡ ਵਾਸੀਆਂ ਦੀ ਮੰਗ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੇ ਯਤਨਾਂ ਸਦਕਾ ਨੇਪਰੇ ਚੜ੍ਹਨ ਜਾ ਰਹੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਸੁਮਨਦੀਪ ਕੌਰ, ਪੰਚ ਜਸਦੀਪ ਕੌਰ, ਪੰਚ ਬਲਵਿੰਦਰ ਸਿੰਘ, ਕਰਨੈਲ ਸਿੰਘ ਪਾਜੀਆਂ, ਅਮਰਜੀਤ ਸਿੰਘ ਪਾਜੀਆਂ, ਪੀ. ਏ. ਲਵਪ੍ਰੀਤ ਸਿੰਘ, ਗੁਰਮੇਲ ਸਿੰਘ ਮੱਲ੍ਹੀ, ਪ੍ਰਧਾਨ ਬਲਬੀਰ ਸਿੰਘ ਮੱਲ੍ਹੀ, ਗੁਰਮੀਤ ਸਿੰਘ ਮੱਲ੍ਹੀ, ਗੁਰਬਖ਼ਸ਼ ਸਿੰਘ ਸਾਬੀ ਮੱਲ੍ਹੀ, ਜਸਬੀਰ ਸਿੰਘ ਸੋਨੂੰ, ਹਰਪਾਲ ਸਿੰਘ ਮੱਲ੍ਹੀ, ਗੁਰਮੇਲ ਸਿੰਘ ਗੇਲਾ, ਬਲਵੰਤ ਸਿੰਘ ਮੱਲ੍ਹੀ, ਸੈਕਟਰੀ ਕਰਨੈਲ ਸਿੰਘ ਮੱਲ੍ਹੀ, ਬਾਵਾ, ਸੋਨੀ, ਗੁਰਪ੍ਰੀਤ ਸਿੰਘ ਖਾਲਸਾ, ਨੰਬਰਦਾਰ ਪਰਮਜੀਤ ਸਿੰਘ ਪੰਮਾ, ਅਸ਼ਵਨੀ ਸ਼ਰਮਾ ਲਾਲਾ, ਕਰਮਜੀਤ ਸਿੰਘ ਕੰਮੀ, ਰਵਿੰਦਰ ਕਾਕੂ, ਬਾਬਾ ਮੰਗਲ ਸਿੰਘ ਮੱਲ੍ਹੀ, ਮੰਗਾ, ਬਲਦੇਵ ਸਿੰਘ ਮੱਲ੍ਹੀ ਤੇ ਹੋਰ ਪਿੰਡ ਵਾਸੀਆਂ ਨੇ ਪਿੰਡ ਦੀ ਸੜਕ ਬਣਾਉਣ ਲਈ ਧੰਨਵਾਦ ਕੀਤਾ |