ਫਗਵਾੜਾ, 30 ਅਗਸਤ (ਹਰਜੋਤ ਸਿੰਘ ਚਾਨਾ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਤੈਰਾਕਾਂ ਨੇ ਓਪਨ ਡਿਸਟਿ੍ਕਟ ਸਵਿਮਿੰਗ ਚੈਂਪੀਅਨਸ਼ਿਪ 'ਚ ਲੜਕੇ ਤੇ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਮੁਕਾਬਲੇ 'ਚ ਵੱਖ ਵੱਖ ਉਮਰ ਵਰਗ 'ਚ 300 ਤੋਂ ਜ਼ਿਆਦਾ ਅਥਲੀਟਾਂ ਨੇ ਹਿੱਸਾ ਲਿਆ | ਸਕੂਲ ਦੀ ਤੈਰਾਕੀ ਟੀਮ ਨੇ ਵੱਖ ਵੱਖ ਭਾਗਾਂ 'ਚ 20 ਮੈਡਲ ਹਾਸਲ ਕੀਤੇ ਜਿਨ੍ਹਾਂ 'ਚੋਂ 7 ਸੋਨੇ, 6 ਚਾਂਦੀ ਤੇ 7 ਕਾਂਸੀ ਦੇ ਮੈਡਲ ਸ਼ਾਮਿਲ ਹਨ | ਮੁਕਾਬਲੇ ਦੌਰਾਨ ਸ਼ਾਇਰਾ ਠਾਕੁਰ ਤੀਸਰੀ ਜਮਾਤ ਨੇ 25 ਮੀਟਰ ਬੈੱਸਟ ਸਟ੍ਰੋਕ 'ਚ ਕਾਂਸੇ ਦਾ ਤਗਮਾ ਜਿੱਤਿਆ | ਸੁਖਮਨੀ ਕੌਰ ਨੇ 50 ਮੀਟਰ ਬੈਕਸਟ੍ਰੋਕ 'ਚ ਸੋਨੇ ਦਾ ਤਗਮਾ ਤੇ 50 ਮੀਟਰ ਫ੍ਰੀ ਸਟਾਈਲ 'ਚ ਕਾਂਸੇ ਦਾ ਮੈਡਲ ਜਿੱਤਿਆ | ਤਾਨਿਆ ਪੁਰੀ ਨੇ 50 ਮੀਟਰ ਫ੍ਰੀ ਸਟਾਇਲ ਤੇ 50 ਮੀਟਰ ਬਟਰ ਫਲਾਈ ਸਟ੍ਰੋਕ 'ਚ ਦੋ ਸੋਨੇ ਦੇ ਤਗਮੇ ਜਿੱਤੇ | ਤਾਨਿਆ ਨੇ 50 ਮੀਟਰ ਬੈੱਸਟ ਸਟ੍ਰੋਕ 'ਚ ਚਾਂਦੀ ਦਾ ਮੈਡਲ ਤੇ ਫ੍ਰੀ ਸਟਾਇਲ 'ਚ ਦੋ ਕਾਂਸੇ ਦੇ ਮੈਡਲ ਜਿੱਤੇ | ਅਰਮਾਨ ਵਾਲੀਆ ਨੇ 50 ਮੀਟਰ ਤੇ 100 ਮੀਟਰ ਫ੍ਰੀ ਸਟਾਇਲ ਈਵੈਂਟ 'ਚ ਦੋ ਚਾਂਦੀ ਦੇ ਮੈਡਲ ਤੇ 50 ਮੀਟਰ ਬਟਰ ਫਲਾਈ 'ਚ ਕਾਂਸੇ ਦਾ ਮੈਡਲ ਹਾਸਲ ਕੀਤਾ | ਸਕੂਲ ਪਿ੍ੰਸੀਪਲ ਜ਼ੋਰਾਵਰ ਸਿੰਘ ਨੇ ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਤੇ ਚੰਗੇ ਭਵਿੱਖ ਲਈ ਕਾਮਨਾ ਕੀਤੀ |