ਸੁਲਤਾਨਪੁਰ ਲੋਧੀ, 19 ਸਤੰਬਰ (ਨਰੇਸ਼ ਹੈਪੀ)-ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ ਦੇ ਤਾਏ ਦੇ ਲੜਕੇ ਅਤੇ ਆੜ੍ਹਤੀ ਤੇ ਸਰਪੰਚ ਰਾਮ ਸਿੰਘ ਪਰਮਜੀਤਪੁਰ ਦੇ ਵੱਡੇ ਭਰਾ ਸੂਬੇਦਾਰ ਫ਼ਕੀਰ ਸਿੰਘ ਮਰੋਕ ਤੇ ਭਰਜਾਈ ਸਰਦਾਰਨੀ ਬਲਬੀਰ ਕੌਰ, ਜੋ ਬੀਤੇ ਦਿਨੀਂ ਇੱਕ ਸੜਕ ਹਾਦਸੇ ਵਿਚ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਬੱਚਿਆਂ ਵੱਲੋਂ ਵਿਦੇਸ਼ ਤੋਂ ਆਉਣ ਤੇ ਅੱਜ 20 ਸਤੰਬਰ, ਦਿਨ ਸ਼ਨੀਵਾਰ ਪਰਮਜੀਤਪੁਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸਵੇਰੇ 10 ਵਜੇ ਕੀਤਾ ਜਾਵੇਗਾ | ਸਵ: ਸੂਬੇਦਾਰ ਫ਼ਕੀਰ ਸਿੰਘ ਤੇ ਸਵ: ਸਰਦਾਰਨੀ ਬਲਬੀਰ ਕੌਰ ਦੀ ਬੇਵਕਤ ਮੌਤ 'ਤੇ ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਚੀਮਾ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਇੰਜ: ਸਵਰਨ ਸਿੰਘ, ਸਾਬਕਾ ਉਪ-ਚੇਅਰਮੈਨ ਗੁਰਜੰਟ ਸਿੰਘ ਸੰਧੂ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੂਲੇ, ਸੇਵਾ ਮੁਕਤ ਸਕੱਤਰ ਸ਼੍ਰੋਮਣੀ ਕਮੇਟੀ ਮਹਿੰਦਰ ਸਿੰਘ ਆਹਲੀ, ਜੈਪਾਲ ਧਿੰਗੜਾ, ਆੜ੍ਹਤੀ ਸਤਪਾਲ ਮਦਾਨ, ਨੰਬਰਦਾਰ ਜਤਿੰਦਰਪਾਲ ਸਿੰਘ ਜੱਜੀ, ਬਲਦੇਵ ਸਿੰਘ ਮੰਗਾ, ਮਹਿੰਦਰ ਸਿੰਘ ਖਿੰਡਾ, ਭਾਜਪਾ ਦੇ ਹਲਕਾ ਇੰਚਾਰਜ ਰਾਕੇਸ਼ ਨੀਟੂ, ਸੀਨੀਅਰ ਨੌਜਵਾਨ ਆਗੂ ਰਾਜੀਵ ਧੀਰ, ਹਰੀਸ਼ਪਾਲ ਨਈਅਰ, ਅਨਿਲ ਧੀਰ ਪੱਪਰੂ, ਸਤਪਾਲ ਮਨਚੰਦਾ, ਕਮਲਜੀਤ ਸਿੰਘ ਹੈਬਤਪੁਰ, ਸੁਖਪਾਲ ਵੀਰ ਸਿੰਘ ਸੋਨੂੰ, ਅਮਰਜੀਤ ਸਿੰਘ ਲੋਧੀਵਾਲ, ਮਾਧਵ ਗੁਪਤਾ, ਸਰਪੰਚ ਜਸਪਾਲ ਸਿੰਘ ਫੱਤੋਵਾਲ, ਗੁਰਦੇਵ ਸਿੰਘ ਪੱਪਾ, ਲਾਭ ਸਿੰਘ ਧੰਜੂ, ਸ਼ਿੰਗਾਰਾ ਸਿੰਘ ਚੁਲੱਧਾ, ਯੋਗੇਸ਼ ਮੜੀਆ, ਗੁਰਚਰਨ ਸਿੰਘ ਬਿੱਟੂ ਪ੍ਰਧਾਨ, ਸਰਪੰਚ ਮੇਜਰ ਸਿੰਘ ਜੈਨਪੁਰ, ਸਰਪੰਚ ਜੋਗਿੰਦਰ ਸਿੰਘ ਸ਼ਾਹਵਾਲਾ, ਕਮਲ ਕਿਸ਼ੋਰ ਚਾਵਲਾ, ਅਜੇ ਧੀਰ, ਸਾਬਕਾ ਪ੍ਰਧਾਨ ਰੋਟਰੀ ਕਲੱਬ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |