ਭੁਲੱਥ, 19 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਐੱਸ.ਡੀ.ਐੱਮ. ਡੈਵੀ ਗੋਇਲ ਵਲੋਂ ਮਾਨਯੋਗ ਇਲੈਕਸ਼ਨ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ ਭੁਲੱਥ ਦੇ ਸਮੂਹ ਸੁਪਰਵਾਈਜ਼ਰਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਐੱਸ.ਆਈ.ਆਰ. ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ ਸਾਲ 2003 ਤੇ 2025 ਦੀਆਂ ਵੋਟਰ ਸੂਚੀਆਂ ਦੇ ਮਿਲਾਨ ਸਬੰਧੀ ਹਦਾਇਤਾਂ ਕੀਤੀਆਂ ਗਈਆਂ | ਇਸ ਮੌਕੇ ਐਸ.ਆਈ.ਆਰ. ਦੀ ਰਿਪੋਰਟ ਸਹੀ ਤੇ ਵਿਸਥਾਰ ਪੂਰਵਕ ਸਹੀ ਸਮੇਂ 'ਤੇ ਬਣਾਉਣ ਸਬੰਧੀ ਬੀ.ਐਲ.ਓਜ਼ ਨੂੰ ਵੀ ਹੁਕਮ ਜਾਰੀ ਕੀਤੇ ਗਏ | ਇਸ ਮੌਕੇ ਇਲੈਕਸ਼ਨ ਇੰਚਾਰਜ ਜਗਰੂਪ ਸਿੰਘ ਧਾਲੀਵਾਲ, ਆਪ੍ਰੇਟਰ ਉਂਕਾਰ ਸਿੰਘ, ਕਲਰਕ ਪਰਮਜੀਤ ਕੌਰ ਹਾਜ਼ਰ ਸਨ |