ਨਗਰ ਨਿਗਮ ਦੀ ਮੀਟਿੰਗ ਮਹਿਜ਼ 5 ਮਿੰਟਾਂ ਵਿਚ ਖ਼ਤਮ ਹੋਣ ਦੇ ਰੋਸ ਵਜੋਂ ਕੌਂਸਲਰਾਂ ਨੇ ਕੀਤੀ ਮੇਅਰ ਵਿਰੁੱਧ ਨਾਅਰੇਬਾਜ਼ੀ <br/>
ਮੀਟਿੰਗ ਦੀ ਸ਼ੁਰੂਆਤ ਮੌਕੇ ਮੇਅਰ ਰਾਮਪਾਲ ਉੱਪਲ, ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਤੇ ਹੋਰ | (ਸੱਜੇ) ਮੀਟਿੰਗ ਦੌਰਾਨ ਆਪਸ 'ਚ ਤਲਖਕਲਾਮੀ ਕਰਦੇ ਹੋਏ ਮੇਅਰ ਰਾਮਪਾਲ ਉੱਪਲ ਤੇ ਕਾਂਗਰਸੀ ਕੌਂਸਲਰ ਸੰਜੀਵ ਬੁੱਗਾ | ਤਸਵੀਰ. ਚਾਨਾ
<br/>
20-09-2025
ਕੌਂਸਲਰਾਂ ਦੀ ਕੋਈ ਸੁਣਨ ਨੂੰ ਤਿਆਰ ਨਹੀਂ ਤੇ ਲੋਕ ਕਿੱਥੇ ਜਾਣ
ਵਾਰਡ ਨੰਬਰ 39 ਦੀ ਕੌਂਸਲਰ ਰੀਨਾ ਨੇ ਆਪਣਾ ਦੁਖੜਾ ਰੋਂਦਿਆਂ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ 'ਚ ਦੋ ਦਰਜਨ ਤੋਂ ਵੱਧ ਲਾਈਟਾਂ ਉਹ ਖ਼ੁਦ ਆਪਣੇ ਖ਼ਰਚੇ ਤੇ ਲਗਵਾ ਚੁੱਕੇ ਹਨ, ਇਸ ਇਲਾਕੇ 'ਚ ਬਣੀ ਸਟਾਰ ਕਾਲੋਨੀ ਜਿੱਥੇ ਸੀਵਰੇਜ ਦੀ ਪਹਿਲਾ ਜ਼ਰੂਰਤ ਸੀ ਉੱਥੇ ਨਿਗਮ ਨੇ ਵਾਟਰ ਸਪਲਾਈ ਪਾ ਦਿੱਤੀ ਹੈ ਪਰ ਨਿਕਾਸ ਦਾ ਪ੍ਰਬੰਧ ਨਾ ਹੋਣ ਕਾਰਨ ਉਸ ਮੁਹੱਲੇ 'ਚ ਹਰ ਰੋਜ਼ ਲੜਾਈਆਂ ਝਗੜੇ ਹੁੰਦੇ ਹਨ | ਪ੍ਰੀਤ ਨਗਰ ਦੀ ਗਲੀ ਨੰਬਰ 1 ਵੀ ਬੁਰੀ ਤਰ੍ਹਾਂ ਟੁੱਟੀ ਪਈ ਹੈ ਜਿਸ ਤੋਂ ਸਾਡਾ ਮੁਹੱਲਾ ਤੇ ਅਸੀਂ ਖ਼ੁਦ ਪ੍ਰੇਸ਼ਾਨ ਹਾਂ | ਇਸੇ ਦੌਰਾਨ ਵਾਰਡ ਨੰਬਰ 33 ਚਾਚੋਕੀ ਦੀ ਕੌਂਸਲਰ ਨੇ ਕਿਹਾ ਕਿ ਸਾਡੇ ਵਾਰਡ ਦੀਆਂ ਲਾਈਟਾਂ ਤਾਂ ਅੱਜ ਤੱਕ ਠੀਕ ਨਹੀਂ ਹੋਈਆਂ, ਇੱਥੋਂ ਤੱਕ ਕਿ ਜੋ ਲਾਈਟ ਮੇਰੇ ਘਰ ਅੱਗੇ ਲੱਗੀ ਹੈ ਉਹ ਵੀ ਬੰਦ ਪਈ ਹੈ | ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਮੁੱਦੇ ਕਿੱਥੇ ਚੁੱਕ ਸਕਦੇ ਹਾਂ ਸਾਡੀ ਤਾਂ ਆਪਣੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ |
ਵਾਰਡਾਂ ਦਾ ਕੰਮ ਨਿਰਪੱਖਤਾ ਨਾਲ ਕੀਤਾ ਜਾ ਰਿਹਾ-ਮੇਅਰ ਰਾਮਪਾਲ ਉੱਪਲ
ਇਸ ਸਬੰਧੀ ਨਗਰ ਨਿਗਮ ਮੇਅਰ ਰਾਮਪਾਲ ਉੱਪਲ ਨੇ ਕਿਹਾ ਕਿ ਮੀਟਿੰਗ 'ਚ 22 ਮਤੇ ਰੱਖੇ ਗਏ ਸਨ ਤੇ ਸਾਰੇ ਮਤੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ ਹਨ ਤੇ ਸ਼ਹਿਰ ਦੇ ਵਿਕਾਸ ਕੰਮ ਦੀਵਾਲੀ ਤੋਂ ਪਹਿਲਾ ਸ਼ੁਰੂ ਹੋ ਜਾਣਗੇ | ਉਨ੍ਹਾਂ ਕਿਹਾ ਕਿ ਲਾਈਟਾਂ ਦਾ ਕੰਮ ਦੀਵਾਲੀ ਤੱਕ ਮੁਕੰਮਲ ਹੋ ਜਾਵੇਗਾ | ਮੇਅਰ ਨੇ ਕਿਹਾ ਕਿ 50 ਵਾਰਡਾਂ ਦਾ ਕੰਮ ਨਿਰਪੱਖਤਾ ਨਾਲ ਕੀਤਾ ਜਾ ਰਿਹਾ ਹੈ |