28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਕਾਰਜਸਾਧਕ ਅਫ਼ਸਰ ਰਣਦੀਪ ਸਿੰਘ ਵੜੈਚ ਨੇ ਨਗਰ ਪੰਚਾਇਤ ਢਿਲਵਾਂ ਦਾ ਵਾਧੂ ਚਾਰਜ ਤੇ ਗਗਨਦੀਪ ਜੰਮੂ ਨੇ ਏ.ਐਮ.ਈ ਦਾ ਅਹੁਦਾ ਸੰਭਾਲਿਆ <br/>

ਅਜੀਤ ਡੈਸਕ 20-09-2025
ਢਿਲਵਾਂ, 19 ਸਤੰਬਰ (ਪ੍ਰਵੀਨ ਕੁਮਾਰ)-ਦਫ਼ਤਰ ਨਗਰ ਪੰਚਾਇਤ ਢਿਲਵਾਂ ਵਿਖੇ ਕਾਰਜਸਾਧਕ ਅਫ਼ਸਰ ਰਣਦੀਪ ਸਿੰਘ ਵੜੈਚ ਵਲੋਂ ਢਿਲਵਾਂ ਦੇ ਵਾਧੂ ਚਾਰਜ ਦਾ ਅਹੁਦਾ ਸੰਭਾਲਿਆ ਗਿਆ | ਜ਼ਿਕਰਯੋਗ ਹੈ ਕਿ ਈ.ਓ ਰਣਦੀਪ ਸਿੰਘ ਪਾਸ ਨਗਰ ਪੰਚਾਇਤ ਭੁਲੱਥ ਦਾ ਪੱਕਾ ਚਾਰਜ ਹੈ ਤੇ ਉਨ੍ਹਾਂ ਵਲੋਂ ਢਿਲਵਾਂ ਨਗਰ ਪੰਚਾਇਤ ਦਾ ਕੰਮ ਕਾਜ ਵੀ ਦੇਖਿਆ ਜਾਵੇਗਾ | ਇਸ ਮੌਕੇ ਬਲਜੀਤ ਸਿੰਘ ਢਿੱਲੋਂ ਬਲਾਕ ਪ੍ਰਧਾਨ ਆਪ, ਦਲਬੀਰ ਸਿੰਘ ਕੌਂਸਲਰ, ਕਮਲ ਕੁਮਾਰ ਜੂਨੀਅਰ ਸਹਾਇਕ, ਸੁਖਦੇਵ ਸਿੰਘ ਇੰਸਪੈਕਟਰ ਆਦਿ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਉਨ੍ਹਾਂ ਤੋਂ ਇਲਾਵਾ ਨਗਰ ਪੰਚਾਇਤ ਢਿਲਵਾਂ ਵਿਖੇ ਏ.ਐਮ.ਈ. ਗਗਨਦੀਪ ਜੰਮੂ ਵਲੋਂ ਵੀ ਆਪਣਾ ਅਹੁਦਾ ਸੰਭਾਲਿਆ ਗਿਆ ਹੈ |

ਪਿਛਲੀ ਖ਼ਬਰ ਰਿਹਾਣਾ ਜੱਟਾਂ ਦਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ <br/> ਅਗਲੀ ਖ਼ਬਰ ਨਗਰ ਨਿਗਮ ਦੀ ਮੀਟਿੰਗ ਮਹਿਜ਼ 5 ਮਿੰਟਾਂ ਵਿਚ ਖ਼ਤਮ ਹੋਣ ਦੇ ਰੋਸ ਵਜੋਂ ਕੌਂਸਲਰਾਂ ਨੇ ਕੀਤੀ ਮੇਅਰ ਵਿਰੁੱਧ ਨਾਅਰੇਬਾਜ਼ੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।