15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਲਾਇਲਪੁਰ ਖ਼ਾਲਸਾ ਕਾਲਜ 'ਚ ਕਰਵਾਇਆ ਇੰਗਲਿਸ਼ ਲਿਟਰੇਰੀ ਕਲੱਬ ਵਲੋਂ ਲੈਕਚਰ

ਅਜੀਤ ਡੈਸਕ 21-09-2025
ਕਪੂਰਥਲਾ, 20 ਸਤੰਬਰ (ਅਮਰਜੀਤ ਕੋਮਲ)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਇੰਗਲਿਸ਼ ਲਿਟਰੇਰੀ ਕਲੱਬ ਵਲੋਂ ਲਰਨਿੰਗ ਲੈਂਗੂਏਜ ਸਕਿੱਲਜ਼ ਵਿਸ਼ੇ ਸਬੰਧੀ ਇਕ ਲੈਕਚਰ ਕਰਵਾਇਆ ਗਿਆ | ਇਸ ਮੌਕੇ ਪ੍ਰੋ. ਡਾ. ਨਵਲੀਨ ਮੁਲਤਾਨੀ ਮੁਖੀ ਸਕੂਲ ਆਫ਼ ਲੈਂਗੂਏਜ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ | ਕਾਲਜ ਦੇ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਡਾ. ਨਵਲੀਨ ਮੁਲਤਾਨੀ ਦਾ ਸਵਾਗਤ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਅੰਗਰੇਜ਼ੀ ਸਿੱਖਣ ਦਾ ਮਹੱਤਤਾ ਵਿਅਕਤੀਗਤ, ਅਕਾਦਮਿਕ ਅਤੇ ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਵਿਚ ਬੇਹੱਦ ਅਹਿਮ ਹੈ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਮੁਲਤਾਨੀ ਨੇ ਚਾਰ ਮੁੱਖ ਭਾਸ਼ਾਈ ਕੌਸ਼ਲ ਸੁਣਨ, ਪੜ੍ਹਣ, ਬੋਲਣ ਤੇ ਲਿਖਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਅੰਗਰੇਜ਼ੀ ਵਿਚ ਪ੍ਰਵੀਨਤਾ ਹਾਸਲ ਕਰਨ ਲਈ ਨਿਯਮਿਤ ਤੌਰ 'ਤੇ ਅੰਗਰੇਜ਼ੀ ਮੀਡੀਆ ਨਾਲ ਜੁੜੇ ਰਹਿਣਾ, ਬੋਲਣ ਤੇ ਲਿਖਣ ਦਾ ਅਭਿਆਸ ਕਰਨਾ, ਗ੍ਰਾਮਰ ਦਾ ਅਧਿਐਨ ਕਰਨਾ, ਸ਼ਬਦ ਭੰਡਾਰ ਵਧਾਉਣਾ ਤੇ ਸਿੱਖਿਆ ਸਬੰਧੀ ਵੀਡੀਓਜ਼ ਤੇ ਆਨਲਾਈਨ ਕੋਰਸਾਂ ਵਰਗੀਆਂ ਤਕਨਾਲੋਜੀ ਆਧਾਰਤ ਸਹੂਲਤਾਂ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਭਾਸ਼ਾ ਸਿੱਖਣ ਦੇ ਲਈ ਅਧਿਆਤਮਿਕਤਾ, ਤਕਨਾਲੋਜੀਕਲ, ਇੰਟੀਗ੍ਰੇਸ਼ਨ, ਆਡੀਓ-ਿਲੰਗੂਅਲ ਮੈਥਡ ਤੇ ਇਸਦੇ ਨਾਲ ਸ਼ਬਦ ਭੰਡਾਰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਲੈਕਚਰ ਦੀ ਸਮਾਪਤੀ 'ਤੇ ਉਨ੍ਹਾਂ ਵਿਦਿਆਰਥੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਤੇ ਬਾਅਦ ਵਿਚ ਉਨ੍ਹਾਂ ਇੰਗਲਿਸ਼ ਲਿਟਰੇਰੀ ਕਲੱਬ ਦੇ ਹੋਣਹਾਰ ਵਿਦਿਆਰਥੀਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ | ਕਲੱਬ ਦੀ ਕੋਆਰਡੀਨੇਟਰ ਪ੍ਰੋ. ਵਰਿੰਦਰ ਕੌਰ ਨੇ ਕਾਲਜ ਦੇ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਤੇ ਡਾ. ਲਵਲੀਨ ਮੁਲਤਾਨੀ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰੋ. ਦਮਨਜੀਤ ਕੌਰ, ਪ੍ਰੋ. ਸੰਦੀਪ ਸਿੰਘ ਨੇ ਇਸ ਲੈਕਚਰ ਨੂੰ ਸਫ਼ਲ ਬਣਾਉਣ ਵਿਚ ਯੋਗਦਾਨ ਪਾਇਆ |
ਪਿਛਲੀ ਖ਼ਬਰ ਸਾਡੇ ਲੀਡਰਾਂ ਦਾ ਕੰਮ ਮਾੜੇ ਹਾਲਾਤ 'ਚ ਲੋਕਾਂ ਨਾਲ ਖੜ੍ਹਨ ਦੀ ਬਜਾਏ ਸੁਰਖ਼ੀਆਂ ਵਿਚ ਰਹਿਣਾ ਹੈ-ਚਾਹਲ <br/> ਅਗਲੀ ਖ਼ਬਰ ਦਾਣਾ ਮੰਡੀ ਭੁਲੱਥ ਸਮੇਤ ਹੋਰ 7 ਮੰਡੀਆਂ 'ਚ ਸਾਉਣੀ ਸੀਜ਼ਨ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ-ਚੇਅਰਮੈਨ, ਸਕੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।