15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਾਡੇ ਲੀਡਰਾਂ ਦਾ ਕੰਮ ਮਾੜੇ ਹਾਲਾਤ 'ਚ ਲੋਕਾਂ ਨਾਲ ਖੜ੍ਹਨ ਦੀ ਬਜਾਏ ਸੁਰਖ਼ੀਆਂ ਵਿਚ ਰਹਿਣਾ ਹੈ-ਚਾਹਲ <br/>

ਅਜੀਤ ਡੈਸਕ 21-09-2025
ਕਾਲਾ ਸੰਘਿਆਂ, 20 ਸਤੰਬਰ (ਬਲਜੀਤ ਸਿੰਘ ਸੰਘਾ)-ਲਗਾਤਾਰ ਮੀਂਹ ਅਤੇ ਹੜ੍ਹਾਂ ਦੇ ਝੰਬੇ ਲੋਕਾਂ ਨੂੰ ਜਿੰਦਗੀ ਦੀ ਗੱਡੀ ਦੁਬਾਰਾ ਲਾਇਨ 'ਤੇ ਚਾੜ੍ਹਨ ਲਈ ਜਿੱਥੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਸਮਾਜ ਸੇਵੀ ਲੋਕਾਂ ਦੀ ਹਿੰਮਤ ਅਤੇ ਮਿਹਨਤ ਨੂੰ ਸਲੂਟ ਕਰਨਾ ਬਣਦਾ ਹੈ, ਜਿਨ੍ਹਾਂ ਸਰਕਾਰਾਂ ਦੀ ਬੇਰੁਖ਼ੀ ਦੇ ਬਾਵਜੂਦ ਵੀ ਇਤਿਹਾਸ ਸਿਰਜ ਦਿੱਤਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਨਜ਼ਦੀਕੀ ਪਿੰਡ ਮਾਧੋਪੁਰ ਜੱਲੋਵਾਲ ਨਿਵਾਸੀ ਸੁਖਦੇਵ ਸਿੰਘ ਚਾਹਲ (ਨਗੀਨਾ ਫੋਰਟ ਵਾਲੇ) ਨੇ ਕਿਹਾ ਕਿ ਆਮ ਲੋਕਾਂ ਨੂੰ ਸੱਤਾਧਾਰੀ ਧਿਰ ਤੇ ਸਰਕਾਰੀ ਤੰਤਰ ਵੱਲੋਂ ਇੱਕ ਅੱਖ ਨਾਲ ਨਹੀਂ ਦੇਖਿਆ ਜਾ ਰਿਹਾ, ਬਹੁਤ ਜ਼ਿਆਦਾ ਪਾਰਟੀਬਾਜ਼ੀ ਹੋ ਰਹੀ ਹੈ | ਪਿਛਲੀਆਂ ਸਰਕਾਰਾਂ ਨੇ ਵੀ ਨਕੋਦਰ ਅਤੇ ਕਪੂਰਥਲਾ ਦੇ ਹਲਕੇ ਦੇ ਸੁਧਾਰ ਲਈ ਕੋਈ ਹੰਭਲਾ ਨਹੀਂ ਮਾਰਿਆ | ਪਿਛਲੇ ਸਾਢੇ 3 ਕੁ ਸਾਲਾਂ ਤੋਂ ਵੀ ਉਹੀ ਕੁੱਝ ਚੱਲ ਰਿਹਾ ਹੈ, ਨਕੋਦਰ ਦੇ ਹਾਲਾਤ-ਕਾਰਜਾਂ ਵਿਚ ਕੋਈ ਵੀ ਸੁਧਾਰ ਨਹੀਂ ਆਇਆ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ 'ਚ ਅਧਿਆਪਕ ਦਿਵਸ ਧੂਮਧਾਮ ਨਾਲ ਮਨਾਇਆ <br/> ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ 'ਚ ਕਰਵਾਇਆ ਇੰਗਲਿਸ਼ ਲਿਟਰੇਰੀ ਕਲੱਬ ਵਲੋਂ ਲੈਕਚਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।