29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਅੱਜ ਤੋਂ ਪੂਰੀ ਤਰ੍ਹਾਂ ਨਕਦੀ ਰਹਿਤ ਹੋ ਜਾਣਗੇ ਦੇਸ਼ ਭਰ ਦੇ ਟੋਲ ਪਲਾਜ਼ਾ

ਅਜੀਤ ਡੈਸਕ 01-04-2026

ਨਵੀਂ ਦਿੱਲੀ, 31 ਮਾਰਚ (ਇੰਟ.)-1 ਅਪ੍ਰੈਲ ਤੋਂ ਦੇਸ਼ ਭਰ ਦੇ ਸਾਰੇ ਟੋਲ ਪਲਾਜ਼ਾ ਪੂਰੀ ਤਰ੍ਹਾਂ ਨਕਦੀ ਰਹਿਤ ਹੋ ਜਾਣਗੇ | ਦੇਸ਼ ਦੇ ਰਾਜਮਾਰਗਾਂ 'ਤੇ ਯਾਤਰਾ ਆਸਾਨ ਤੇ ਵਧੇਰੇ ਪਾਰਦਰਸ਼ੀ ਬਣਾਉਣ ਲਈ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐਨ. ਐਚ. ਏ. ਆਈ.) ਨੇ ਟੋਲ ਵਸੂਲੀ ਨਿਯਮਾਂ 'ਚ ਇਕ ਵੱਡਾ ਬਦਲਾਅ ਕੀਤਾ ਹੈ, ਜਿਸ ਨਾਲ ਨਕਦੀ ਲੈਣ-ਦੇਣ ਖਤਮ ਹੋ ਗਿਆ ਹੈ | ਤੁਸੀਂ ਹੁਣ ਸਿਰਫ਼ ਯੂ.ਪੀ.ਆਈ. ਜਾਂ ਆਨਲਾਈਨ ਲੈਣ-ਦੇਣ ਰਾਹੀਂ ਟੋਲ ਫੀਸ ਦਾ ਭੁਗਤਾਨ ਕਰ ਸਕਦੇ ਹੋ | ਐਨ.ਐਚ.ਏ.ਆਈ. ਦੇ ਅਧਿਕਾਰਤ ਐਲਾਨ ਦੇ ਅਨੁਸਾਰ ਟੋਲ ਪਲਾਜ਼ਿਆਂ 'ਤੇ ਨਕਦੀ ਭੁਗਤਾਨ ਪੂਰੀ ਤਰ੍ਹਾਂ ਪੜਾਅਵਾਰ ਬੰਦ ਕੀਤਾ ਜਾ ਰਿਹਾ ਹੈ | ਐਨ.ਐਚ.ਏ.ਆਈ. ਦਾ ਇਹ ਕਦਮ ਦੇਸ਼ ਭਰ ਦੇ ਇਸ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਲਾਗੂ ਹੋਵੇਗਾ | ਐਨ.ਐਚ.ਏ.ਆਈ. ਅਧਿਕਾਰੀਆਂ ਦਾ ਮੰਨਣਾ ਹੈ ਕਿ ਇਕ ਪੂਰੀ ਤਰ੍ਹਾਂ ਡਿਜੀਟਲ ਪ੍ਰਣਾਲੀ ਵਾਹਨਾਂ ਨੂੰ ਟੋਲ ਪਲਾਜ਼ਿਆਂ ਤੋਂ ਤੇਜ਼ੀ ਨਾਲ ਲੰਘਣ 'ਚ ਮਦਦ ਕਰੇਗੀ ਤੇ ਨਾ ਸਿਰਫ਼ ਲੰਬੀਆਂ ਕਤਾਰਾਂ ਨੂੰ ਖਤਮ ਕਰੇਗੀ ਬਲਕਿ ਯਾਤਰਾ ਦੇ ਸਮੇਂ ਦੀ ਵੀ ਬਚਤ ਕਰੇਗੀ |


ਪਿਛਲੀ ਖ਼ਬਰ ਹਵਾਈ ਫ਼ੌਜ ਨੂੰ 1,950 ਕਰੋੜ ਰੁਪਏ ਦੇ ਸÏਦੇ 'ਚ 2 ਪਹਾੜੀ ਰਾਡਾਰ ਮਿਲਣਗੇ ਅਗਲੀ ਖ਼ਬਰ ਸੀ. ਟੀ. ਗਰੁੱਪ ਸ਼ਾਹਪੁਰ ਕੈਂਪਸ ਵਿਖੇ ਫ਼ਿਲਮ ਫੈਸਟੀਵਲ ਦਾ ਗ੍ਰੈਂਡ ਫਿਨਾਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।