29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਚੰਚਲ ਕੁਮਾਰ ਸੂਚਨਾ ਤੇ ਪ੍ਰਸਾਰਨ ਸਕੱਤਰ ਬਣੇ

ਅਜੀਤ ਡੈਸਕ 01-04-2026
ਨਵੀਂ ਦਿੱਲੀ, 31 ਮਾਰਚ (ਪੀ. ਟੀ. ਆਈ.)-ਕੇਂਦਰ ਵਲੋਂ ਮੰਗਲਵਾਰ ਨੂੰ ਕੀਤੇ ਗਏ ਇਕ ਉੱਚ-ਪੱਧਰੀ ਨੌਕਰਸ਼ਾਹੀ ਫੇਰਬਦਲ ਦੇ ਹਿੱਸੇ ਵਜੋਂ ਸੀਨੀਅਰ ਆਈ. ਏ. ਐਸ. ਅਧਿਕਾਰੀ ਚੰਚਲ ਕੁਮਾਰ ਨੂੰ ਸੂਚਨਾ ਤੇ ਪ੍ਰਸਾਰਣ ਸਕੱਤਰ ਨਿਯੁਕਤ ਕੀਤਾ ਗਿਆ ਹੈ | ਬਿਹਾਰ ਕੇਡਰ ਦੇ 1992 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐਸ.) ਅਧਿਕਾਰੀ ਚੰਚਲ ਕੁਮਾਰ ਮੌਜੂਦਾ ਸਮੇਂ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਸਕੱਤਰ ਹਨ | ਨਿਯੁਕਤੀਆਂ ਬਾਰੇ ਕੈਬਨਿਟ ਕਮੇਟੀ (ਏ.ਸੀ.ਸੀ.) ਨੇ ਸੰਜੇ ਜਾਜੂ ਦੀ ਜਗ੍ਹਾ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਵਜੋਂ ਚੰਚਲ ਕੁਮਾਰ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ | ਜਾਜੂ ਡੋਨਰ ਮੰਤਰਾਲੇ ਦੇ ਨਵੇਂ ਸਕੱਤਰ ਹੋਣਗੇ | ਇਸ ਤੋਂ ਇਲਾਵਾ ਖਾਣ ਮੰਤਰਾਲੇ ਦੇ ਵਧੀਕ ਸਕੱਤਰ ਸੰਜੇ ਲੋਹੀਆ ਨੂੰ ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ ਦਾ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਇਟਲੀ ਤੇ ਸਪੇਨ ਵਲੋਂ ਅਮਰੀਕਾ ਨੂੰ ਏੇਅਰਬੇਸ ਦੇਣ ਤੋਂ ਇਨਕਾਰ ਅਗਲੀ ਖ਼ਬਰ ਲਿਬਨਾਨ 'ਚ 3 ਸੰਯੁਕਤ ਰਾਸ਼ਟਰ ਸ਼ਾਂਤੀ ਦੂਤ ਹਲਾਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।