ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਅਮਰੀਕਾ-ਇਜ਼ਰਾਈਲ ਯੁੱਧ ਲਈ ਸਮਰਥਨ ਦੀ ਘਾਟ ਲਈ ਨਾਟੋ ਸਹਿਯੋਗੀਆਂ ਦੀ ਆਲੋਚਨਾ ਕੀਤੀ | ਸੋਸ਼ਲ ਮੀਡੀਆ ਪਲੇਟਫਾਰਮ 'ਤੇ ਟਰੰਪ ਨੇ ਪੋਸਟ ਕੀਤਾ ਕਿ ਨਾਟੋ ਦੇਸ਼ ਕਾਇਰ ਹਨ ਤੇ ਅਸੀਂ ਇਹ ਗੱਲ ਯਾਦ ਰੱਖਾਂਗੇ | ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਨਾਟੋ ਦੇਸ਼ ਈਰਾਨ ਵਿਰੁੱਧ ਲੜਾਈ 'ਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ ਸਨ, ਫਿਰ ਵੀ ਤੇਲ ਦੀਆਂ ਉੱਚ ਕੀਮਤਾਂ ਬਾਰੇ ਸ਼ਿਕਾਇਤ ਕਰਦੇ ਹਨ | ਉਨ੍ਹਾਂ ਕਿਹਾ ਕਿ ਨਾਟੋ ਦੇਸ਼ ਤੇਲ ਦੀਆਂ ਉੱਚ ਕੀਮਤਾਂ ਬਾਰੇ ਸ਼ਿਕਾਇਤ ਕਰਦੇ ਹਨ, ਜਿਨ੍ਹਾਂ ਦਾ ਭੁਗਤਾਨ ਕਰਨ ਲਈ ਉਨ੍ਹਾਂ ਨੂੰ ਮਜਬੂਰ ਕੀਤਾ ਜਾਂਦਾ ਹੈ, ਪਰ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ 'ਚ ਮਦਦ ਨਹੀਂ ਕਰਨਾ ਚਾਹੁੰਦੇ |