29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਦੁਨੀਆ 'ਚ ਭਰੋਸੇਯੋਗ ਸੈਮੀਕੰਡਕਟਰ ਸਪਲਾਇਰ ਵਜੋਂ ਭੂਮਿਕਾ ਮਜ਼ਬੂਤ ਕਰ ਰਿਹੈ ਭਾਰਤ-ਮੋਦੀ

ਅਜੀਤ ਡੈਸਕ 01-04-2026

ਗੁਜਰਾਤ 'ਚ ਸੈਮੀਕੰਡਕਟਰ ਪਲਾਂਟ ਦਾ ਉਦਘਾਟਨ
ਸਾਨੰਦ (ਗੁਜਰਾਤ), 31 ਮਾਰਚ (ਪੀ. ਟੀ. ਆਈ.)-ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸਰਕਾਰ ਆਉਣ ਵਾਲੇ ਦਹਾਕਿਆਂ 'ਚ ਤਕਨਾਲੋਜੀ ਤੇ ਊਰਜਾ ਸੁਰੱਖਿਆ ਲਈ ਇਕ ਮਜ਼ਬੂਤ ਨੀਂਹ ਰੱਖ ਰਹੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 21ਵੀਂ ਸਦੀ ਕਈ ਚੁਣੌਤੀਆਂ ਲੈ ਕੇ ਆਈ ਹੈ ਤੇ ਟਕਰਾਵਾਂ ਕਾਰਨ ਵਿਸ਼ਵ ਵਿਆਪੀ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ | ਮੋਦੀ ਨੇ ਸਾਨੰਦ 'ਚ ਕੇਨਸ ਸੈਮੀਕੋਨ ਦੇ ਆਊਟਸੋਰਸਡ ਸੈਮੀਕੰਡਕਟਰ ਪਲਾਂਟ ਦਾ ਉਦਘਾਟਨ ਕੀਤਾ, ਜਿਸ 'ਚ ਉਤਪਾਦਨ ਦੀ ਸ਼ੁਰੂਆਤ ਹੋਈ | ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਬਾਜ਼ਾਰ 'ਚ ਇਕ ਭਰੋਸੇਯੋਗ ਸੈਮੀਕੰਡਕਟਰ ਸਪਲਾਇਰ ਵਜੋਂ ਆਪਣੀ ਭੂਮਿਕਾ ਨੂੰ ਮਜ਼ਬੂਤ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਨੰਦ ਤੇ ਸਿਲੀਕਾਨ ਵੈਲੀ ਵਿਚਕਾਰ ਅੱਜ ਇਕ ਨਵਾਂ ਪੁਲ ਉੱਭਰਿਆ ਹੈ | ਇਸ ਮੌਕੇ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਭਾਰਤ ਸਰਗਰਮੀ ਨਾਲ ਇਕ ਮਜ਼ਬੂਤ ਸੈਮੀਕੰਡਕਟਰ ਈਕੋਸਿਸਟਮ ਬਣਾ ਰਿਹਾ ਹੈ ਤੇ ਨਾਲ ਹੀ ਕੱਚੇ ਮਾਲ ਲਈ ਇਕ ਲਚਕੀਲਾ ਸਪਲਾਈ ਚੇਨ ਸਥਾਪਿਤ ਕਰਨ ਲਈ ਮਹੱਤਵਪੂਰਨ ਯਤਨ ਕਰ ਰਿਹਾ ਹੈ | ਮੋਦੀ ਨੇ ਕਿਹਾ ਕਿ ਜਦੋਂ ਕੋਰੋਨਾ ਵਾਇਰਸ ਮਹਾਂਮਾਰੀ ਨੇ ਸਪਲਾਈ ਚੇਨਾਂ ਨੂੰ ਵਿਗਾੜ ਦਿੱਤਾ ਤਾਂ ਭਾਰਤ ਨੇ ਸੈਮੀਕੰਡਕਟਰ ਨਿਰਮਾਣ ਦਾ ਕੇਂਦਰ ਬਣਨ ਦਾ ਫੈਸਲਾ ਕੀਤਾ ਸੀ | ਉਨ੍ਹਾਂ ਕਿਹਾ ਕਿ ਭਾਰਤ ਸਰਗਰਮੀ ਨਾਲ ਇਕ ਮਜ਼ਬੂਤ ਸੈਮੀਕੰਡਕਟਰ ਈਕੋਸਿਸਟਮ ਬਣਾ ਰਿਹਾ ਹੈ ਤੇ ਨਾਲ ਹੀ ਕੱਚੇ ਮਾਲ ਲਈ ਇਕ ਲਚਕੀਲਾ ਸਪਲਾਈ ਚੇਨ ਸਥਾਪਿਤ ਕਰਨ ਲਈ ਮਹੱਤਵਪੂਰਨ ਯਤਨ ਕਰ ਰਿਹਾ ਹੈ | ਪੈਕਸ ਸਿਲਿਕਾ 'ਚ ਭਾਰਤ ਦੀ ਭਾਗੀਦਾਰੀ ਇਸ ਯਤਨ ਦਾ ਪ੍ਰਮਾਣ ਹੈ | ਆਪਣੇ ਗਲੋਬਲ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਦੇ ਹੋਏ ਅਸੀਂ ਇੱਕ ਸੁਰੱਖਿਅਤ ਸਪਲਾਈ ਚੇਨ ਨੂੰ ਯਕੀਨੀ ਬਣਾਉਣ ਦਾ ਟੀਚਾ ਰੱਖਦੇ ਹਾਂ | ਉਨ੍ਹਾਂ ਕਿਹਾ ਕਿ ਮਹੱਤਵਪੂਰਨ ਖਣਿਜਾਂ 'ਚ ਸਵੈ-ਨਿਰਭਰਤਾ ਪ੍ਰਾਪਤ ਕਰਨ ਲਈ ਭਾਰਤ ਨੇ ਰਾਸ਼ਟਰੀ ਮਹੱਤਵਪੂਰਨ ਖਣਿਜ ਮਿਸ਼ਨ ਸ਼ੁਰੂ ਕੀਤਾ ਹੈ | ਇਸ ਤੋਂ ਇਲਾਵਾ ਖਣਿਜਾਂ ਦੀ ਰੀਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ 1,500 ਕਰੋੜ ਰੁਪਏ ਦੀ ਇਕ ਯੋਜਨਾ ਸ਼ੁਰੂ ਕੀਤੀ ਗਈ ਹੈ |

ਪਿਛਲੀ ਖ਼ਬਰ ਕੀ ਕਹਿਣਾ ਹੈ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਦਾ ਅਗਲੀ ਖ਼ਬਰ ਚੌਲਾਂਗ ਟੋਲ ਪਲਾਜ਼ਾ ਵੀ ਹੋਇਆ ਮਹਿੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।