23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਜੈੱਨ-ਜ਼ੀ ਤੱਕ ਪਹੁੰਚ ਵਧਾਉਣ ’ਚ ਲੱਗੀ ਭਾਜਪਾ

ਨਵੀਂ ਦਿੱਲੀ, 22 ਅਗਸਤ (ਉਪਮਾ ਡਾਗਾ ਪਾਰਥ)- ਭਾਜਪਾ ਦੇ ਜੈੱਨ-ਜ਼ੀ ਨੂੰ ਨਾਲ ਜੋੜਨ ਲਈ ਇਕ ਖ਼ਾਸ ਟੀਮ ਬਣਾਈ ਹੈ, ਜਿਸ ਤਹਿਤ 14 ਤੋਂ 25 ਸਾਲ ਦੇ ਨੌਜਵਾਨਾਂ ਨੂੰ ਨਾਲ ਜੋੜਨ ਲਈ ‘ਯੁਵਾ ਸੰਵਾਦ’ ਮੁਹਿੰਮ ਚਲਾਈ ਜਾਏਗੀ। ਟੀਮ ’ਚ ਭਾਜਪਾ ਪ੍ਰਧਾਨ ਨਿਤਿਨ ਨਬੀਨ, ਰਾਸ਼ਟਰੀ ਜਨਰਲ ਸਕੱਤਰ ਸਮ੍ਰਿਤੀ ....

ਅਜੀਤ ਡੈਸਕ 23-08-2026

ਨਵੀਂ ਦਿੱਲੀ, 22 ਅਗਸਤ (ਉਪਮਾ ਡਾਗਾ ਪਾਰਥ)- ਭਾਜਪਾ ਦੇ ਜੈੱਨ-ਜ਼ੀ ਨੂੰ ਨਾਲ ਜੋੜਨ ਲਈ ਇਕ ਖ਼ਾਸ ਟੀਮ ਬਣਾਈ ਹੈ, ਜਿਸ ਤਹਿਤ 14 ਤੋਂ 25 ਸਾਲ ਦੇ ਨੌਜਵਾਨਾਂ ਨੂੰ ਨਾਲ ਜੋੜਨ ਲਈ ‘ਯੁਵਾ ਸੰਵਾਦ’ ਮੁਹਿੰਮ ਚਲਾਈ ਜਾਏਗੀ। ਟੀਮ ’ਚ ਭਾਜਪਾ ਪ੍ਰਧਾਨ ਨਿਤਿਨ ਨਬੀਨ, ਰਾਸ਼ਟਰੀ ਜਨਰਲ ਸਕੱਤਰ ਸਮ੍ਰਿਤੀ ਈਰਾਨੀ, ਵਿਨੋਦ ਤਾਵੜੇ, ਗੁਜਰਾਤ ਦੇ ਮੰਤਰੀ ਹਰਸ਼ ਸਾਂਘਣੀ ਅਤੇ ਛਤੀਸ਼ਗੜ੍ਹ ਦੇ ਮੰਤਰੀ ਓ.ਪੀ. ਚੌਧਰੀ ਸ਼ਾਮਿਲ ਹਨ। ਟੀਮ ਦਾ ਐਲਾਨ ਭਾਜਪਾ ਪ੍ਰਧਾਨ ਨਿਤਿਨ ਨਬੀਨ ਵਲੋਂ ਆਪਣੀ ਨਵੀਂ ਕੇਂਦਰੀ ਕਾਰਜਕਾਰਨੀ ਟੀਮ ਦੇ ਨਾਲ ਕੀਤੀ ਪਹਿਲੀ ਬੈਠਕ ਤੋਂ ਬਾਅਦ ਕੀਤਾ ਗਿਆ। ਹਾਸਿਲ ਜਾਣਕਾਰੀ ਤਹਿਤ ਇਸ ਮੁਹਿੰਮ ਦਾ ਮਕਸਦ ਨੌਜਵਾਨ ਵੋਟਰਾਂ ਦਰਮਿਆਨ ਪਾਰਟੀ ਦੀ ਪਹੁੰਚ ਅਤੇ ਸੰਪਰਕ ਮਜ਼ਬੂਤ ਕਰਨਾ ਹੈ। ਭਾਜਪਾ ਯੂਨੀਵਰਸਿਟੀ ਅਤੇ ਕਾਲਜਾਂ ਰਾਹੀਂ ਵੀ ਵਿਦਿਆਰਥੀਆਂ ਨਾਲ ਸਿੱਧੇ ਜੁੜਨ ਦੀ ਤਿਆਰੀ ਕਰ ਰਹੀ ਹੈ। ਹਲਕਿਆਂ ਮੁਤਾਬਿਕ ਕੇਂਦਰੀ ਮੰਤਰੀ ਵੱਖ-ਵੱਖ ਯੂਨੀਵਰਸਿਟੀਆਂ ’ਚ ਜਾ ਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੇ ਸਰੋਕਾਰ ਅਤੇ ਵਿਚਾਰ ਸੁਣਨਗੇ। ਭਾਜਪਾ ਵਲੋਂ ਸਾਰੇ ਪ੍ਰੋਗਰਾਮਾਂ ਦੀ ਤਵਸੀਲੀ ਯੋਜਨਾ, ਤਾਰੀਕਾਂ ਅਤੇ ਰਾਸ਼ਟਰ ਵਿਆਪੀ ਪ੍ਰੋਗਰਾਮਾਂ ਦਾ ਛੇਤੀ ਹੀ ਐਲਾਨ ਕੀਤਾ ਜਾਏਗਾ।

ਪਿਛਲੀ ਖ਼ਬਰ ਜੱਜ ਵਲੋਂ ਟਰੰਪ ਪ੍ਰਸ਼ਾਸਨ ਦੀ 75 ਦੇਸ਼ਾਂ ਵਾਲੀ ਇੰਮੀਗ੍ਰੈਂਟ ਵੀਜ਼ਾ ਪਾਬੰਦੀ ਰੱਦ ਅਗਲੀ ਖ਼ਬਰ ਇੰਗਲੈਂਡ ’ਚ ਸੜਕ ਹਾਦਸੇ ’ਚ 2 ਪੁਲਿਸ ਅਧਿਕਾਰੀਆਂ ਸਮੇਤ 7 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।