ਨਵੀਂ ਦਿੱਲੀ, 26 ਅਗਸਤ (ਪੀ.ਟੀ.ਆਈ.)-ਸਰਕਾਰੀ ਅੰਕੜਿਆਂ ਅਨੁਸਾਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਮੰਗ ਵਧਣ ਕਾਰਨ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਪ੍ਰਚੂਨ ਬਾਜ਼ਾਰ ਵਿਚ ਖੰਡ ਦੀਆਂ ਕੀਮਤਾਂ ਵਿਚ 1 ਰੁਪਏ ਪ੍ਰਤੀ ਕਿਲੋ ਤੋਂ ਵੱਧ ਦਾ ਵਾਧਾ ਹੋਰ ਹੋ ਗਿਆ ਹੈ। 10 ਲੱਖ ਟਨ ਕੱਚੀ ਖੰਡ ਦੀ ਦਰਾਮਦ ਦੀ ਇਜਾਜ਼ਤ ਦੇਣ ਦੇ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਮਿੱਲ-ਪੱਧਰੀ ਕੀਮਤਾਂ ਵਿਚ ਲਗਪਗ 20 ਫ਼ੀਸਦੀ ਦੀ ਗਿਰਾਵਟ ਦੇ ਬਾਵਜੂਦ ਇਸ ਮਿੱਠੇ ਪਦਾਰਥ ਦੀਆਂ ਪ੍ਰਚੂਨ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਖਪਤਕਾਰ ਮਾਮਲਿਆਂ ਬਾਰੇ ਵਿਭਾਗ (ਕੀਮਤ ਨਿਗਰਾਨੀ ਵਿਭਾਗ) ਵਲੋਂ ਇਕੱਤਰ ਕੀਤੇ ਗਏ ਅੰਕੜਿਆਂ ਅਨੁਸਾਰ 26 ਅਗਸਤ ਨੂੰ ਖੰਡ ਦੀ ਅਖਿਲ-ਭਾਰਤੀ ਔਸਤ ਕੀਮਤ 65.05 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ, ਜਦੋਂਕਿ ਮੰਗਲਵਾਰ ਨੂੰ ਇਹ ਕੀਮਤ 63.97 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਖੰਡ ਦੀ ਮੌਜੂਦਾ ਔਸਤ ਕੀਮਤ ਇਕ ਮਹੀਨਾ ਪਹਿਲਾਂ ਦੇ 48.68 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਮੁਕਾਬਲੇ 34 ਫ਼ੀਸਦੀ ਵੱਧ ਹੈ। ਇਸ ਦੇ ਨਾਲ ਹੀ ਇਹ ਕੀਮਤ ਇਕ ਸਾਲ ਪਹਿਲਾਂ ਦੇ ਪੱਧਰ (ਜਦੋਂ ਖੰਡ 46.27 ਰੁਪਏ ਪ੍ਰਤੀ ਕਿਲੋਗ੍ਰਾਮ ਮਿਲਦੀ ਸੀ) ਦੇ ਮੁਕਾਬਲੇ 41 ਫੀਸਦੀ ਜ਼ਿਆਦਾ ਹੈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਬੁੱਧਵਾਰ ਨੂੰ ਵੱਧ ਤੋਂ ਵੱਧ ਵਿਕਰੀ ਮੁੱਲ 76 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦੋਂਕਿ ਸਭ ਤੋਂ ਵੱਧ ਪ੍ਰਚਲਿਤ ਦਰ (ਮੋਡਲ ਰੇਟ) 65 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਸਰਕਾਰ ਅਤੇ ਖੰਡ ਉਦਯੋਗ ਦੀਆਂ ਸੰਸਥਾਵਾਂ ਨੇ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਵਿਚ ਮਿੱਲ-ਪੱਧਰ ਦੀਆਂ ਦਰਾਂ ਵਿਚ ਗਿਰਾਵਟ ਆਈ ਹੈ। ਹਾਲਾਂਕਿ, ਇਸ ਦਾ ਅਸਰ ਅਜੇ ਪ੍ਰਚੂਨ ਪੱਧਰ ’ਤੇ ਦੇਖਿਆ ਜਾਣਾ ਬਾਕੀ ਹੈ।
ਪ੍ਰਚੂਨ ਬਾਜ਼ਾਰ ’ਚ ਖੰਡ ਦੀ ਕੀਮਤ 65 ਰੁਪਏ ਤੱਕ ਪੁੱਜੀ
ਨਵੀਂ ਦਿੱਲੀ, 26 ਅਗਸਤ (ਪੀ.ਟੀ.ਆਈ.)-ਸਰਕਾਰੀ ਅੰਕੜਿਆਂ ਅਨੁਸਾਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਮੰਗ ਵਧਣ ਕਾਰਨ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਪ੍ਰਚੂਨ ਬਾਜ਼ਾਰ ਵਿਚ ਖੰਡ ਦੀਆਂ ਕੀਮਤਾਂ ਵਿਚ 1 ਰੁਪਏ ਪ੍ਰਤੀ ਕਿਲੋ ਤੋਂ ਵੱਧ ....
ਅਜੀਤ ਡੈਸਕ
27-08-2026