30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪੰਜਾਬ ਦੇ ਤਿੰਨ ਨੌਜਵਾਨ ਲਾਪਤਾ 25 ਅਗਸਤ ਨੂੰ ਹੋਇਆ ਸੀ ਆਖਰੀ ਵਾਰ ਸੰਪਰਕ

ਚੋਹਲਾ ਸਾਹਿਬ, 29 ਅਗਸਤ (ਬਲਵਿੰਦਰ ਸਿੰਘ)— ਨਿਪਾਲ ’ਚ ਆਏ ਭਿਆਨਕ ਹੜ੍ਹਾਂ ਦੌਰਾਨ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਰੱਤੋਕੇ ਦੇ ਵਾਸੀ ਇਕ ਨੌਜਵਾਨ ਦਾ ਆਪਣੇ ਦੋ ਰਿਸ਼ਤੇਦਾਰਾਂ ਸਮੇਤ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਪਤਾ ਨੌਜਵਾਨਾਂ ਦੇ ...

ਅਜੀਤ ਡੈਸਕ 30-08-2026

ਚੋਹਲਾ ਸਾਹਿਬ, 29 ਅਗਸਤ (ਬਲਵਿੰਦਰ ਸਿੰਘ)— ਨਿਪਾਲ ’ਚ ਆਏ ਭਿਆਨਕ ਹੜ੍ਹਾਂ ਦੌਰਾਨ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਰੱਤੋਕੇ ਦੇ ਵਾਸੀ ਇਕ ਨੌਜਵਾਨ ਦਾ ਆਪਣੇ ਦੋ ਰਿਸ਼ਤੇਦਾਰਾਂ ਸਮੇਤ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।  ਲਾਪਤਾ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸਰਕਾਰ ਤੋਂ ਉਨ੍ਹਾਂ ਦੀ ਸੁਰੱਖਿਅਤ ਭਾਲ ਅਤੇ ਵਾਪਸੀ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੱਤੋਕੇ ਵਾਸੀ ਸ਼ਮਸ਼ੇਰ ਸਿੰਘ ਸੰਧੂ, ਪੁੱਤਰ ਸਵਰਨ ਸਿੰਘ ਰੋਜ਼ਗਾਰ ਦੇ ਸਿਲਸਿਲੇ ਵਿਚ ਨਿਪਾਲ ਵਿਖੇ ਐਂਡਰਿਟਜ਼ ਕੰਪਨੀ ਦੇ ਤ੍ਰਿਸ਼ੂਲ ਪਾਵਰ ਹਾਊਸ ਪ੍ਰਾਜੈਕਟ ਵਿਚ ਕਰੇਨ ਆਪਰੇਟਰ ਵਜੋਂ ਕੰਮ ਕਰ ਰਿਹਾ ਸੀ। ਉਸ ਦੇ ਨਾਲ ਉਸ ਦਾ ਸਾਲਾ ਲਾਭਿੰਦਰ ਸਿੰਘ ਅਤੇ ਇੱਕ ਹੋਰ ਰਿਸ਼ਤੇਦਾਰ ਰਸ਼ਪਾਲ ਸਿੰਘ ਪੁੱਤਰ ਹਰਜਿੰਦਰ ਸਿੰਘ ਵੀ ਮੌਜੂਦ ਸਨ। ਨਿਪਾਲ ’ਚ ਹੜ੍ਹਾਂ ਦੀ ਸਥਿਤੀ ਬਣਨ ਤੋਂ ਬਾਅਦ ਤਿੰਨਾਂ ਨਾਲ ਪਰਿਵਾਰਕ ਮੈਂਬਰਾਂ ਦਾ ਸੰਪਰਕ 25 ਅਗਸਤ ਨੂੰ ਵਟਸਐਪ ਕਾਲ ਰਾਹੀਂ ਆਖਰੀ ਵਾਰ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਹੋ ਸਕਿਆ। 
ਪੰਚਾਇਤ ਨੇ ਡੀ.ਸੀ. ਤਰਨ ਤਾਰਨ ਨੂੰ ਦਿੱਤੀ ਦਰਖ਼ਾਸਤ 
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਿੰਡ ਰੱਤੋਕੇ ਦੀ ਪੰਚਾਇਤ ਵਲੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਲਿਖਤੀ ਦਰਖ਼ਾਸਤ ਦਿੱਤੀ ਗਈ ਹੈ। ਪੰਚਾਇਤ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਘਰ, ਕਾਠਮੰਡੂ ਨਾਲ ਤੁਰੰਤ ਸੰਪਰਕ ਕਰਕੇ ਨਿਪਾਲ ਵਿਚ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਰਾਹੀਂ ਲਾਪਤਾ ਤਿੰਨਾਂ ਵਿਅਕਤੀਆਂ ਦੀ ਭਾਲ ਕਰਵਾਈ ਜਾਵੇ ਅਤੇ ਉਨ੍ਹਾਂ ਦੀ ਸੁਰੱਖਿਆ ਸੰਬੰਧੀ ਜਾਣਕਾਰੀ ਪਰਿਵਾਰ ਤੱਕ ਪਹੁੰਚਾਈ ਜਾਵੇ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਪਾਲ ਸਰਕਾਰ ਉਥੋਂ ਦੀਆਂ ਸਥਾਨਕ ਪ੍ਰਸ਼ਾਸਨਿਕ ਏਜੰਸੀਆਂ ਅਤੇ ਭਾਰਤੀ ਦੂਤਘਰ ਨਾਲ ਤਾਲਮੇਲ ਕਰਕੇ ਇਨ੍ਹਾਂ ਲਾਪਤਾ ਵਿਅਕਤੀਆਂ ਦੀ ਜਲਦ ਤੋਂ ਜਲਦ ਭਾਲ ਯਕੀਨੀ ਬਣਾਵੇ, ਉਨ੍ਹਾਂ ਦੀ ਸਹੀ ਸਲਾਮਤੀ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ।

ਪਿਛਲੀ ਖ਼ਬਰ ਨਿਪਾਲ ’ਚ ਆਏ ਹੜ੍ਹਾਂ ਕਾਰਨ ਮੌਤਾਂ ਦਾ ਅੰਕੜਾ 675 ਹੋਇਆ ਅਗਲੀ ਖ਼ਬਰ ਲਾਲ ਕਿਲ੍ਹਾ ਬੰਬ ਧਮਾਕਾ ਮਾਮਲੇ ’ਚ ਐਨ.ਆਈ.ਏ. ਦੇ ਦੋਸ਼ ਪੱਤਰ ਦਾ ਅਦਾਲਤ ਵਲੋਂ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।