31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਆਰਟ ਆਫ਼ ਲਿਵਿੰਗ ਦੀ 45ਵੀਂ ਵਰ੍ਹੇਗੰਢ ਦੇ ਸਮਾਰੋਹ ’ਚ ਸ਼ਾਮਿਲ ਹੋਏ ਭਗਵੰਤ ਮਾਨ, ਕੇਜਰੀਵਾਲ ਤੇ ਸਿਸੋਦੀਆ

ਬੈਂਗਲੁਰੂ, 30 ਅਗਸਤ (ਅਜੀਤ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਨੀਅਰ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਬੈਂਗਲੁਰੂ ਸਥਿਤ ....

ਅਜੀਤ ਡੈਸਕ 31-08-2026

ਬੈਂਗਲੁਰੂ, 30 ਅਗਸਤ (ਅਜੀਤ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਨੀਅਰ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਬੈਂਗਲੁਰੂ ਸਥਿਤ ਆਰਟ ਆਫ਼ ਲਿਵਿੰਗ ਇੰਟਰਨੈਸ਼ਨਲ ਸੈਂਟਰ ਵਿਖੇ ਗੁਰਦੇਵ ਸ੍ਰੀ ਸ੍ਰੀ ਰਵੀ ਸ਼ੰਕਰ ਤੇ ਹਜ਼ਾਰਾਂ ਸ਼ਰਧਾਲੂਆਂ ਨਾਲ ਮਿਲ ਕੇ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਵਲੋਂ ਮਨੁੱਖਤਾ ਦੀ ਸੇਵਾ ਦੇ 45 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ । ਤਿੰਨਾਂ ਆਗੂਆਂ ਨੇ ਗੁਰਦੇਵ ਜੀ ਨਾਲ ਮੰਚ ਸਾਂਝਾ ਕੀਤਾ। ਉਨ੍ਹਾਂ ਨੇ ਸਿਰਫ਼ ਰਾਜਨੀਤਿਕ ਆਗੂਆਂ ਵਜੋਂ ਹੀ ਨਹੀਂ, ਸਗੋਂ ਲੰਮੇ ਸਮੇਂ ਤੋਂ ਗੁਰਦੇਵ ਜੀ ਦੀਆਂ ਸਿੱਖਿਆਵਾਂ ਅਤੇ ਆਧਿਆਤਮਕ ਅਭਿਆਸਾਂ ਤੋਂ ਪ੍ਰੇਰਣਾ, ਮਾਰਗਦਰਸ਼ਨ ਅਤੇ ਤਾਕਤ ਪ੍ਰਾਪਤ ਕਰਨ ਵਾਲੇ ਸਾਧਕਾਂ ਵਜੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ।

ਭਗਵੰਤ ਮਾਨ ਨੇ ਆਸ਼ਰਮ ਵਿਚ ਆ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਗੁਰਦੇਵ ਜੀ ਦੀ ਪੰਜਾਬ ਫੇਰੀ ਨੂੰ ਯਾਦ ਕੀਤਾ, ਜੋ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਦੌਰਾਨ ਹੋਈ ਸੀ । ਗੁਰਦੇਵ ਜੀ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸਿੱਖਿਆਵਾਂ ਧਰਮ ਦੀਆਂ ਹੱਦਾਂ ਤੋਂ ਉੱਪਰ ਹਨ ਤੇ ਅੰਤ ਵਿਚ ਮਨੁੱਖਤਾ, ਖੁਸ਼ਹਾਲ ਤੇ ਅਰਥਪੂਰਨ ਜੀਵਨ ਜਿਊਣ ਦੀ ਗੱਲ ਕਰਦੀਆਂ ਹਨ । ਉਨ੍ਹਾਂ ਅੰਤ ਵਿਚ ਗੁਰਦੇਵ ਜੀ ਅਤੇ ਸਮੂਹ ਇਕੱਠ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ। ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਰਦੇਵ ਜੀ ਨਾਲ ਆਪਣੇ ਦੋ ਦਹਾਕਿਆਂ ਤੋਂ ਵੱਧ ਪੁਰਾਣੇ ਸੰਬੰਧਾਂ ਬਾਰੇ ਗੱਲ ਕੀਤੀ ।

ਆਰਟ ਆਫ਼ ਲਿਵਿੰਗ ਦੀਆਂ 45 ਸਾਲਾਂ ਦੀਆਂ ਸੇਵਾਵਾਂ ਪੂਰੀਆਂ ਹੋਣ ’ਤੇ ਗੁਰਦੇਵ ਤੇ ਪੂਰੇ ਆਰਟ ਆਫ਼ ਲਿਵਿੰਗ ਪਰਿਵਾਰ ਨੂੰ ਵਧਾਈ ਦਿੰਦਿਆਂ ਕੇਜਰੀਵਾਲ ਨੇ ਦੱਸਿਆ ਕਿ ਹਾਲ ਹੀ ਤੱਕ ਸੰਸਥਾ ਨਾਲ ਉਨ੍ਹਾਂ ਦਾ ਰਿਸ਼ਤਾ ਮੁੱਖ ਤੌਰ ’ਤੇ ਆਧਿਆਤਮਿਕ ਅਤੇ ਗੈਰ-ਰਸਮੀ ਰਿਹਾ ਸੀ । ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਇਹ ਰਿਸ਼ਤਾ ਇੱਕ ਨਵੇਂ ਪੜਾਅ ਵਿਚ ਦਾਖ਼ਲ ਹੋਇਆ, ਜਦੋਂ ਉਨ੍ਹਾਂ ਨੇ ਰਸਮੀ ਤੌਰ ’ਤੇ ਸੁਦਰਸ਼ਨ ਕ੍ਰਿਆ ਸਿੱਖੀ। ਸੀਨੀਅਰ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਸਾਲ 2008 ਤੋਂ ਮਿਲ ਰਹੇ ਗੁਰਦੇਵ ਜੀ ਦੇ ਪਿਆਰ, ਸਹਿਯੋਗ ਅਤੇ ਅਸ਼ੀਰਵਾਦ ਲਈ ਧੰਨਵਾਦ ਪ੍ਰਗਟ ਕੀਤਾ।

ਜੇਲ੍ਹ ਵਿਚ ਬਿਤਾਏ ਆਪਣੇ ਸਮੇਂ ਨੂੰ ਯਾਦ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਭਾਵੇਂ ਉਹ ਪਹਿਲਾਂ ਵੀ ਧਿਆਨ ਦਾ ਅਭਿਆਸ ਕਰਦੇ ਰਹੇ ਸਨ, ਪਰ ਜੇਲ੍ਹ ਦੇ ਸਮੇਂ ਦੌਰਾਨ ਉਨ੍ਹਾਂ ਨੇ ਗੁਰਦੇਵ ਜੀ ਦੀਆਂ ਸਿੱਖਿਆਵਾਂ ਨੂੰ ਹੋਰ ਡੂੰਘਾਈ ਨਾਲ ਸਮਝਿਆ। ਗੁਰਦੇਵ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਵਲੋਂ 1981 ਵਿਚ ਸਥਪਿਤ ਕੀਤੀ ਗਈ ਆਰਟ ਆਫ਼ ਲਿਵਿੰਗ ਨੇ ਭਾਰਤ ਸਮੇਤ ਦੁਨੀਆ ਦੇ 182 ਤੋਂ ਵੱਧ ਦੇਸ਼ਾਂ ਵਿੱਚ ਆਪਣੇ ਪ੍ਰੋਗਰਾਮਾਂ ਦਾ ਵਿਸਤਾਰ ਕੀਤਾ ਹੈ।

ਪਿਛਲੀ ਖ਼ਬਰ ਮੋਦੀ ਦਾ ਉਜ਼ਬੇਕਿਸਤਾਨ ਦੇ ਸਰਬ-ਉੱਚ ਪੁਰਸਕਾਰ ਨਾਲ ਸਨਮਾਨ ਅਗਲੀ ਖ਼ਬਰ 2.63 ਲੱਖ ਤੋਂ ਵੱਧ ਉਮੀਦਵਾਰਾਂ ਨੇ ਦਿੱਤੀ ਨੀਟ-ਪੀ.ਜੀ. ਦੀ ਪ੍ਰੀਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।