01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਏ.ਬੀ.ਵੀ.ਪੀ. ਨੇ ਜਿੱਤੀ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਚੋਣ

ਚੰਡੀਗੜ੍ਹ, 31 ਅਗਸਤ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਵਿਚ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ...

ਅਜੀਤ ਡੈਸਕ 01-09-2026

ਅੰਕਿਤ ਬਿਧਾਨ ਪ੍ਰਧਾਨ ਬਣੇ, ਅਕਾਲੀ ਦਲ (ਬ) ਦੇ ਵਿਦਿਆਰਥੀ ਵਿੰਗ ਨੇ ਦਿੱਤਾ ਸਮਰਥਨ
ਚੰਡੀਗੜ੍ਹ, 31 ਅਗਸਤ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਵਿਚ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਵਿਦਿਆਰਥੀ ਜਥੇਬੰਦੀ ਸੋਈ ਦੇ ਸਾਂਝੇ ਗੱਠਜੋੜ ਦੇ ਉਮੀਦਵਾਰ ਅੰਕਿਤ ਵਿਧਾਨ ਨੇ ਵਿਰੋਧੀਆਂ ਨੂੰ ਮਾਤ ਦਿੰਦੇ ਹੋਏ 3149 ਵੋਟਾਂ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀ ਪ੍ਰਧਾਨਗੀ ਪ੍ਰਾਪਤ ਕੀਤੀ। ਇਨ੍ਹਾਂ ਦੇ ਵਿਰੋਧੀ ਆਮ ਆਦਮੀ ਪਾਰਟੀ ਦੀ ਜਥੇਬੰਦੀ ਏ.ਐਸ.ਏ.ਪੀ. ਦੇ ਉਮੀਦਵਾਰ ਆਦਿਲ ਬਰਾੜ ਨੇ 2637, ਕਾਗਰਸ ਪਾਰਟੀ ਦੀ ਜੱਥੇਬੰਦੀ ਐਨ. ਐਸ. ਯੂ. ਆਈ. ਦੇ ਉਮੀਦਵਾਰ ਗੁਰਮਾਨ ਸਿੰਘ ਸਿੱਧੂ ਨੇ 2263, ਸੱਥ ਦੇ ਉਮੀਦਾਵਰ ਦਰਸ਼ਨਪ੍ਰੀਤ ਸਿੰਘ ਨੇ 1387 ਵੋਟਾਂ ਪ੍ਰਾਪਤ ਕੀਤੀਆਂ। ਇਸੇ ਤਰ੍ਹਾਂ ਉਪ ਪ੍ਰਧਾਨ ਲਈ ਪੀ.ਯੂ.ਐਸ.ਸੀ.ਐਸ. ਦੇ ਉਮੀਦਵਾਰ ਅਰਮਾਨ ਸਿੰਘ ਭਿੰਡਰ 3322 ਵੋਟਾਂ, ਸਕੱਤਰ ਲਈ ਅਜ਼ਾਦ ਉਮੀਦਵਾਰ ਧਿਆਨ ਸਿੰਘ ਸਮੀਰ ਨੇ 4045 ਵੋਟਾਂ, ਜੁਆਇੰਟ ਸੈਕਟਰੀ ਲਈ ਪੀ.ਯੂ.ਐਸ.ਸੀ.ਐਸ. ਉਮੀਦਵਾਰ ਵਿਸ਼ਾਲ ਬੱਮਲ ਨੇ 3506 ਵੋਟਾਂ ਪ੍ਰਾਪਤ ਕੀਤੀਆਂ। ਜੇਤੂ ਉਮੀਦਵਾਰਾਂ ਨੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਦੁਹਰਾਇਆ ਕਿ ਉਨ੍ਹਾਂ ਦੁਆਰਾ ਕੀਤੇ ਵਾਅਦਿਆਂ ਨੂੰ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।

ਪਿਛਲੀ ਖ਼ਬਰ ਪੰਜਾਬ ’ਚ ਪਹਿਲੀ ਵਾਰ ਧਰਤੀ ਹੇਠਲੇ ਪਾਣੀ ਦੇ ਪੱਧਰ ’ਚ ਵਾਧਾ ਦਰਜ-ਗੋਇਲ ਅਗਲੀ ਖ਼ਬਰ ਨਿਪਾਲ ’ਚ ਮੌਤਾਂ ਦੀ ਗਿਣਤੀ 939 ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।