03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਨੀਟ ਪੀ.ਜੀ. ਮੁੜ ਪ੍ਰੀਖਿਆ ਦਾ ਮਾਮਲਾ ਸੁਪਰੀਮ ਕੋਰਟ ਪੁੱਜਾ

ਨਵੀਂ ਦਿੱਲੀ, 2 ਸਤੰਬਰ (ਜਗਤਾਰ ਸਿੰਘ)- ਪੋਸਟ ਗ੍ਰੈਜ਼ੂਏਟ ਮੈਡੀਕਲ ਕੋਰਸਾਂ ’ਚ ਦਾਖ਼ਲੇ ਲਈ ਦਾਖਲਾ ਪ੍ਰੀਖਿਆ ਨੀਟ ਪੀ.ਜੀ. 2026 ਦਾ ਮਾਮਲਾ ਸੁਪਰੀਮ ਕੋਰਟ ’ਚ ਪੁੱਜ ਗਿਆ ਹੈ। ਜੈਪੁਰ ਤੇ ਸੀਤਾਪੁਰ ਦੇ ਦੋ ਪ੍ਰੀਖਿਆ ਕੇਂਦਰਾਂ ’ਤੇ ਰੱਦ ਹੋਈ ਨੀਟ ਪੀ.ਜੀ. ਦੀ ਮੁੜ ਪ੍ਰੀਖਿਆ ...

ਅਜੀਤ ਡੈਸਕ 03-09-2026

ਨਵੀਂ ਦਿੱਲੀ, 2 ਸਤੰਬਰ (ਜਗਤਾਰ ਸਿੰਘ)- ਪੋਸਟ ਗ੍ਰੈਜ਼ੂਏਟ ਮੈਡੀਕਲ ਕੋਰਸਾਂ ’ਚ ਦਾਖ਼ਲੇ ਲਈ ਦਾਖਲਾ ਪ੍ਰੀਖਿਆ ਨੀਟ ਪੀ.ਜੀ. 2026 ਦਾ ਮਾਮਲਾ ਸੁਪਰੀਮ ਕੋਰਟ ’ਚ ਪੁੱਜ ਗਿਆ ਹੈ। ਜੈਪੁਰ ਤੇ ਸੀਤਾਪੁਰ ਦੇ ਦੋ ਪ੍ਰੀਖਿਆ ਕੇਂਦਰਾਂ ’ਤੇ ਰੱਦ ਹੋਈ ਨੀਟ ਪੀ.ਜੀ. ਦੀ ਮੁੜ ਪ੍ਰੀਖਿਆ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ ਪਾਈ ਗਈ ਹੈ। ਸੀਤਾਪੁਰ ਦੇ ਦੋਵਾਂ ਪ੍ਰੀਖਿਆ ਕੇਂਦਰਾਂ ’ਤੇ, 2,445 ਉਮੀਦਵਾਰ ਬਿਜਲੀ ਬੰਦ ਹੋਣ ਤੇ ਤਕਨੀਕੀ ਖ਼ਰਾਬੀਆਂ ਕਾਰਨ ਪ੍ਰੀਖਿਆ ਨਹੀਂ ਦੇ ਸਕੇ ਸੀ।ਨੀਟ ਪੀ.ਜੀ. 2026 ’ਚ ਤਕਨੀਕੀ ਖ਼ਰਾਬੀ ਤੋਂ ਪ੍ਰਭਾਵਿਤ 2,445 ਉਮੀਦਵਾਰਾਂ ਲਈ ਪ੍ਰਸਤਾਵਿਤ ਮੁੜ ਪ੍ਰੀਖਿਆ ਨੂੰ ਚੁਣੌਤੀ ਦੇਣ ਵਾਲੀ ਇਕ ਪਟੀਸ਼ਨ ਬੁੱਧਵਾਰ ਨੂੰ ਸੁਪਰੀਮ ਕੋਰਟ ’ਚ ਦਰਜ ਕੀਤੀ ਗਈ। ਪਟੀਸ਼ਨਕਰਤਾ ਵਲੋਂ ਪੇਸ਼ ਵਕੀਲ ਨੇ ਦਲੀਲ ਦਿੱਤੀ ਕਿ ਇਨ੍ਹਾਂ ਉਮੀਦਵਾਰਾਂ ਦੀ ਮੁੜ ਪ੍ਰੀਖਿਆ ਲੈਣ ਦਾ ਫ਼ੈਸਲਾ ਸੁਪਰੀਮ ਕੋਰਟ ਦੇ ਪਹਿਲਾਂ ਦੇ ਹੁਕਮਾਂ ਦੀ ਉਲੰਘਣਾ ਹੈ । ਉਨ੍ਹਾਂ ਇਸ ਮਾਮਲੇ ’ਚ ਤੁਰੰਤ ਸੁਣਵਾਈ ਦੀ ਅਪੀਲ ਕੀਤੀ।

ਪਿਛਲੀ ਖ਼ਬਰ ਬ੍ਰਿਕਸ ਸੰਮੇਲਨ ’ਚ ਸ਼ਾਮਿਲ ਹੋਣਗੇ ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਟਰੇਸ ਅਗਲੀ ਖ਼ਬਰ ਪਾਕਿ ’ਚ ਮੰਦਰ ਦੇ ਢਾਹੇ ਜਾਣ ਦੀ ਭਾਰਤ ਵਲੋਂ ਸਖ਼ਤ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।