03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਰਾਹੁਲ ਗਾਂਧੀ ਦੇ ਬ੍ਰਿਟਿਸ਼ ਨਾਗਰਿਕ ਹੋਣ ਦਾ ਦਾਅਵਾ ਕਰਨ ਵਾਲੀ ਪਟੀਸ਼ਨ ਖ਼ਾਰਜ

ਲਖਨਊ, 2 ਸਤੰਬਰ (ਏਜੰਸੀ)-ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਭਾਰਤੀ ਨਾਗਰਿਕਤਾ ਨੂੰ ਚੁਣੌਤੀ ਦੇਣ ਵਾਲੀ ਇਕ ਰਿਟ ਪਟੀਸ਼ਨ ਨੂੰ ਵਾਪਸ ਲਏ ਜਾਣ ਦੇ ਆਧਾਰ ’ਤੇ ਖਾਰਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ....

ਅਜੀਤ ਡੈਸਕ 03-09-2026

ਲਖਨਊ, 2 ਸਤੰਬਰ (ਏਜੰਸੀ)-ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਭਾਰਤੀ ਨਾਗਰਿਕਤਾ ਨੂੰ ਚੁਣੌਤੀ ਦੇਣ ਵਾਲੀ ਇਕ ਰਿਟ ਪਟੀਸ਼ਨ ਨੂੰ ਵਾਪਸ ਲਏ ਜਾਣ ਦੇ ਆਧਾਰ ’ਤੇ ਖਾਰਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਇਸ ਦੋਸ਼ ਨੂੰ ਸਾਬਿਤ ਕਰਨ ਲਈ ਕੋਈ ਠੋਸ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਕਿ ਰਾਹੁਲ ਗਾਂਧੀ ਬ੍ਰਿਟਿਸ਼ ਨਾਗਰਿਕ ਸੀ। ਜਸਟਿਸ ਸ਼ੇਖਰ ਬੀ ਸਰਾਫ਼ ਤੇ ਜਸਟਿਸ ਅਵਧੇਸ਼ ਕੁਮਾਰ ਚੌਧਰੀ ਦੇ ਬੈਂਚ ਨੇ ਇਹ ਆਦੇਸ਼ ਪਾਸ ਕੀਤਾ। ਇਹ ਮਾਮਲਾ ਉਸ ਮਾਮਲੇ ਤੋਂ ਵੱਖ ਸੀ, ਜਿਸ ’ਚ ਕਰਨਾਟਕ ਦੇ ਇਕ ਭਾਜਪਾ ਕਾਰਕੁਨ ਨੇ ਰਾਹੁਲ ਗਾਂਧੀ ਦੀ ਨਾਗਰਿਕਤਾ ਨੂੰ ਲੈ ਕੇ ਇਸੇ ਤਰ੍ਹਾਂ ਦੇ ਦੋਸ਼ ਲਗਾਏ ਸਨ। ਅਸ਼ੋਕ ਪਾਂਡੇ ਤੇ ਰਜਨੀਸ਼ ਕੁਮਾਰ ਸਿੰਘ ਦੁਆਰਾ ਦਾਇਰ ਇਸ ਪਟੀਸ਼ਨ ’ਚ ‘ਕੋ ਵਾਰੰਟੋ’ ਰਿੱਟ ਦੀ ਮੰਗ ਕੀਤੀ ਗਈ ਸੀ। ਇਸ ’ਚ ਰਾਇਬਰੇਲੀ ਤੋਂ ਸੰਸਦ ਮੈਂਬਰ ਵਜੋਂ ਰਾਹੁਲ ਗਾਂਧੀ ਦੇ ਬਣੇ ਰਹਿਣ ਦੇ ਅਧਿਕਾਰ ਨੂੰ ਇਸ ਆਧਾਰ ’ਤੇ ਚੁਣੌਤੀ ਦਿੱਤੀ ਗਈ ਸੀ ਕਿ ਉਹ ਕਥਿਤ ਤੌਰ ’ਤੇ ਭਾਰਤੀ ਨਾਗਰਿਕ ਨਹੀਂ, ਬਲਕਿ ਬ੍ਰਿਟਿਸ਼ ਨਾਗਰਿਕ ਸਨ। ‘ਕੋ ਵਾਰੰਟੋ’ ਰਿੱਟ ਉਦੋਂ ਜਾਰੀ ਕੀਤੀ ਜਾ ਸਕਦੀ ਹੈ ਜਦੋਂ ਕੋਈ ਵਿਅਕਤੀ ਯੋਗਤਾ ਸ਼ਰਤਾਂ ਨੂੰ ਪੂਰਾ ਕੀਤੇ ਬਿਨਾ ਜਨਤਕ ਅਹੁਦੇ ’ਤੇ ਹੋਵੇ। ਹਾਲਾਂਕਿ ਸਬੂਤ ਪੇਸ਼ ਨਾ ਕਰ ਪਾਉਣ ’ਤੇ ਬੈਂਚ ਨੇ ਰਿੱਟ ਪਟੀਸ਼ਨ ਨੂੰ ‘ਵਾਪਸ ਲਏ ਜਾਣ’ ਦੇ ਆਧਾਰ ’ਤੇ ਖਾਰਜ ਕਰ ਦਿੱਤਾ।

ਪਿਛਲੀ ਖ਼ਬਰ ਈਰਾਨ, ਭਾਰਤ ਵਪਾਰ ਬਾਰੇ ਗੱਲ ਨਹੀਂ ਕਰ ਰਹੇ-ਰੂਬੀਓ ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਨੂੰ ਅਪਣਾਉਣ ਦਾ ਸੱਦਾ ਜਲ ਸ਼ਕਤੀ ਮੰਤਰਾਲੇ ਦੇ ਪਾਣੀ ਬਾਰੇ ਦੋ-ਰੋਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।