ਨਵੀਂ ਦਿੱਲੀ, 2 ਸਤੰਬਰ (ਜਗਤਾਰ ਸਿੰਘ)- ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਦੇ ਮੁੱਦੇ ਨੂੰ ਲੈ ਕੇ ਕਾਂਗਰਸ ਲਗਾਤਾਰ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ’ਤੇ ਹਮਲਾਵਰ ਹੈ ਅਤੇ ਹੁਣ ਰਾਜ ਸਭਾ ਮੈਂਬਰ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਵੀ ਇਸ ਮੁੱਦੇ ’ਤੇ ਮੋਰਚਾ ਖੋਲ ਦਿੱਤਾ ਹੈ। ਸਿੱਬਲ ਨੇ ਚੋਣ ਕਮਿਸ਼ਨ ਦੀ ਐੱਸ.ਆਈ.ਆਰ. ਪ੍ਰਕਿਰਿਆ ’ਤੇ ਗੰਭੀਰ ਸਵਾਲ ਚੁੱਕੇ ਅਤੇ ਇਸ ਨੂੰ ਵੋਟਰ ਸੂਚੀ ਵਿਚ ਹੇਰ-ਫੇਰ ਕਰਨ ਦੀ ਕਵਾਇਦ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਇਹ ਪ੍ਰਕਿਰਿਆ ਵੋਟਰ ਸੂਚੀ ਵਿਚ ਹੇਰ-ਫੇਰ ਕਰਨ ਅਤੇ ਭਾਜਪਾ ਨੂੰ ਚੋਣਾਂ ਜਿਤਾਉਣ ਦੀ ਇਕ ਸਾਜ਼ਿਸ਼ ਹੈ। ਸਿੱਬਲ ਨੇ ਇਸ ਮਾਮਲੇ ਵਿਚ ਸੁਪਰੀਮ ਕੋਰਟ ਨੂੰ ਤੁਰੰਤ ਦਖ਼ਲ ਦੇਣ ਅਤੇ ਵੋਟਰ ਸੂਚੀ ਵਿਚੋਂ ਵੱਡੇ ਪੱਧਰ ’ਤੇ ਨਾਂਅ ਕੱਟਣ ’ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ। ਸਿੱਬਲ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ’ ’ਤੇ ਪੋਸਟ ਕਰਕੇ ਇਸ ਨੂੰ ‘ਬੇਦਖ਼ਲੀ ਦੀ ਰਾਜਨੀਤੀ’ ਕਰਾਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਵਰਕਰਾਂ ਵਲੋਂ ਫਾਰਮ-7 ਭਰ ਕੇ ਖ਼ਾਸ ਤੌਰ ’ਤੇ ਘੱਟ ਗਿਣਤੀ (ਮੁਸਲਿਮ) ਭਾਈਚਾਰੇ ਦੇ ਵੋਟਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਝਾਰਖੰਡ ਦੇ ਗੋਡਾ ਜ਼ਿਲ੍ਹੇ ਦੀ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੱਤਾ, ਜਿਥੇ ਬੂਥ ਲੈਵਲ ਅਫ਼ਸਰਾਂ ਨੇ ਬਿਨਾਂ ਕਿਸੇ ਤੱਥ ਜਾਂ ਸਬੂਤ ਦੇ ਵੋਟਰਾਂ ਦੇ ਨਾਂਅ ਹਟਾਉਣ ਦੀਆਂ ਮੰਗਾਂ ’ਤੇ ਚਿੰਤਾ ਪ੍ਰਗਟਾਈ ਸੀ।
ਐਸ.ਆਈ.ਆਰ. ਦਾ ਮਕਸਦ ਭਾਜਪਾ ਨੂੰ ਚੋਣਾਂ ਜਿਤਾਉਣ ’ਚ ਮਦਦ ਕਰਨਾ ਹੈ-ਸਿੱਬਲ ਕਿਹਾ, ਸੁਪਰੀਮ ਕੋਰਟ ਨੂੰ ਵੱਡੇ ਪੱਧਰ ’ਤੇ ਨਾਂਅ ਹਟਾਉਣ ਦੀ ਪ੍ਰਕਿਰਿਆ ਰੋਕਣੀ ਚਾਹੀਦੀ ਹੈ
ਨਵੀਂ ਦਿੱਲੀ, 2 ਸਤੰਬਰ (ਜਗਤਾਰ ਸਿੰਘ)- ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਦੇ ਮੁੱਦੇ ਨੂੰ ਲੈ ਕੇ ਕਾਂਗਰਸ ਲਗਾਤਾਰ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ’ਤੇ ਹਮਲਾਵਰ ਹੈ ਅਤੇ ਹੁਣ ਰਾਜ ਸਭਾ ਮੈਂਬਰ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਵੀ ....
ਅਜੀਤ ਡੈਸਕ
03-09-2026