ਨਵੀਂ ਦਿੱਲੀ, 7 ਸਤੰਬਰ (ਪੀ.ਟੀ.ਆਈ.)-ਰੱਖਿਆ ਮੰਤਰਾਲੇ ਨੇ ਤਿੰਨਾਂ ਸੇਵਾਵਾਂ ਲਈ ਰਾਡਾਰ, ਐਡਵਾਂਸਡ ਲਾਈਟ ਹੈਲੀਕਾਪਟਰ ਤੇ ਮਕੈਨੀਕਲ ਮਾਈਨ ਲੇਅਰਾਂ ਸਮੇਤ ਫੌਜੀ ਹਾਰਡਵੇਅਰ ਦੀ ਪ੍ਰਾਪਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੀ ਅਨੁਮਾਨਤ ਲਾਗਤ 1.10 ਲੱਖ ਕਰੋੜ ਰੁਪਏ ਹੈ। ਖਰੀਦ ਪ੍ਰਸਤਾਵਾਂ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਰੱਖਿਆ ਪ੍ਰਾਪਤੀ ਪ੍ਰੀਸ਼ਦ (ਡੀ.ਏ.ਸੀ.) ਦੁਆਰਾ ਮਨਜ਼ੂਰੀ ਦਿੱਤੀ ਗਈ। ਮੰਤਰਾਲੇ ਨੇ ਕਿਹਾ ਹੈ ਕਿ ਡੀ.ਏ.ਸੀ. ਨੇ ਲਗਭਗ 1,10,000 ਕਰੋੜ ਰੁਪਏ ਦੀ ਅਨੁਮਾਨਤ ਲਾਗਤ ’ਤੇ ਰੱਖਿਆ ਬਲਾਂ ਦੇ ਵੱਖ-ਵੱਖ ਪ੍ਰਾਪਤੀ ਪ੍ਰਸਤਾਵਾਂ ਨੂੰ ਜ਼ਰੂਰਤ ਦੀ ਸਵੀਕ੍ਰਿਤੀ ਦਿੱਤੀ ਜੋ ਕਿ ਸਿਧਾਂਤਕ ਪ੍ਰਸ਼ਾਸਕੀ ਪ੍ਰਵਾਨਗੀ ਹੈ । ਭਾਰਤੀ ਫੌਜ ਲਈ ਕੈਮੀਕਲ ਬਾਇਓਲਾਜੀਕਲ ਰੇਡੀਓਲੋਜੀਕਲ ਐਂਡ ਨਿਊਕਲੀਅਰ (ਸੀ.ਬੀ.ਆਰ.ਐਨ.) ਰੇਕੀ ਵਾਹਨ, ਉੱਚ ਗਤੀਸ਼ੀਲਤਾ ਵਾਹਨ (ਐਚ.ਐਮ.ਵੀ.), ਸਵੈ-ਚਾਲਿਤ ਮਕੈਨੀਕਲ ਮਾਈਨ ਲੇਅਰ (ਐਮ.ਐਮ.ਐਲ.), ਐਡਵਾਂਸਡ ਲਾਈਟ ਹੈਲੀਕਾਪਟਰ (ਏ.ਐਲ.ਐਚ.), ਟਰਾਲ ਟੈਂਕ ਤੇ ਸਰਵਤਰਾ ਬ੍ਰਿਜ ਸਿਸਟਮ ਦੀ ਖਰੀਦ ਲਈ ਪ੍ਰਵਾਨਗੀ ਦਿੱਤੀ ਗਈ। ਸੀ.ਬੀ.ਆਰ.ਐਨ. ਰੇਕੀ ਵਾਹਨ ਸੀ.ਬੀ.ਆਰ.ਐਨ. ਏਜੰਟਾਂ ਨਾਲ ਦੂਸ਼ਿਤ ਖੇਤਰਾਂ ਦਾ ਪਤਾ ਲਗਾਉਣ, ਪਛਾਣ ਕਰਨ, ਨਿਗਰਾਨੀ ਕਰਨ ਤੇ ਨਿਸ਼ਾਨ ਲਗਾਉਣ ਦੇ ਸਮਰੱਥ ਹੋਣਗੇ।
ਰੱਖਿਆ ਮੰਤਰਾਲੇ ਵਲੋਂ 1.10 ਲੱਖ ਕਰੋੜ ਰੁਪਏ ਦੇ ਪੂੰਜੀ ਪ੍ਰਾਪਤੀ ਪ੍ਰਸਤਾਵਾਂ ਨੂੰ ਮਨਜ਼ੂਰੀ
ਰੱਖਿਆ ਮੰਤਰਾਲੇ ਵਲੋਂ 1.10 ਲੱਖ ਕਰੋੜ ਰੁਪਏ ਦੇ ਪੂੰਜੀ ਪ੍ਰਾਪਤੀ ਪ੍ਰਸਤਾਵਾਂ ਨੂੰ ਮਨਜ਼ੂਰੀ
ਅਜੀਤ ਡੈਸਕ
08-09-2026