ਹੈਦਰਾਬਾਦ, 11 ਸਤੰਬਰ (ਪੀ.ਟੀ.ਆਈ.)-45 ਸਾਲਾ ਵਿਅਕਤੀ, ਜਿਸ ਨੇ ਕਥਿਤ ਤੌਰ ’ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਸਿਆਸੀ ਸਹਾਇਕ ਹੋਣ ਦਾ ਝੂਠਾ ਦਾਅਵਾ ਕੀਤਾ ਸੀ, ਨੂੰ ਹੈਦਰਾਬਾਦ ’ਚ ਦਰਜ ਧੋਖਾਧੜੀ (ਜਾਅਲੀ ਪਛਾਣ) ਦੇ ਮਾਮਲੇ ਦੇ ਸਬੰਧ ’ਚ ‘ਪ੍ਰੋਡਕਸ਼ਨ ਟਰਾਂਜ਼ਿਟ’ ਵਾਰੰਟ ’ਤੇ ਪੰਜਾਬ ਤੋਂ ਇਥੇ ਲਿਆਂਦਾ ਗਿਆ। ਪੁਲਿਸ ਦੇ ਬਿਆਨ ਅਨੁਸਾਰ, ਮੁਲਜ਼ਮ ਨੂੰ ਪਹਿਲਾਂ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਤੇ ਉਹ ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਬੰਦ ਸੀ। ਪੁਲਿਸ ਨੇ ਅੱਗੇ ਦੱਸਿਆ ਕਿ ਮੁਲਜ਼ਮ ਨੇ ਵੱਖ-ਵੱਖ ਰਾਜਾਂ ’ਚ 14 ਪੀੜਤਾਂ ਤੋਂ ਲਗਭਗ ਤਿੰਨ ਕਰੋੜ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਇਕੱਠੇ ਕੀਤੇ ਸਨ।
ਖੁਦ ਨੂੰ ਰਾਹੁਲ ਗਾਂਧੀ ਦਾ ਕਰੀਬੀ ਦੱਸਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਪੰਜਾਬ ਤੋਂ ਹੈਦਰਾਬਾਦ ਲਿਆਂਦਾ
ਹੈਦਰਾਬਾਦ, 11 ਸਤੰਬਰ (ਪੀ.ਟੀ.ਆਈ.)-45 ਸਾਲਾ ਵਿਅਕਤੀ, ਜਿਸ ਨੇ ਕਥਿਤ ਤੌਰ ’ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਸਿਆਸੀ ਸਹਾਇਕ ਹੋਣ ਦਾ ਝੂਠਾ ਦਾਅਵਾ ਕੀਤਾ ਸੀ, ਨੂੰ ਹੈਦਰਾਬਾਦ ’ਚ ਦਰਜ ਧੋਖਾਧੜੀ (ਜਾਅਲੀ ਪਛਾਣ) ਦੇ ਮਾਮਲੇ ਦੇ ਸਬੰਧ ’ਚ ‘ਪ੍ਰੋਡਕਸ਼ਨ ...
ਅਜੀਤ ਡੈਸਕ
12-09-2026