16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਅੱਜ ਦੀ ਤਕਨੀਕ ਭਲਕੇ ਦੀ ਫ਼ੌਜੀ ਤਾਕਤ ਦਾ ਬਣੇਗੀ ਆਧਾਰ-ਰਾਜਨਾਥ

ਨਵੀਂ ਦਿੱਲੀ, 15 ਸਤੰਬਰ (ਉਪਮਾ ਡਾਗਾ ਪਾਰਥ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 2047 ਤੱਕ ਭਾਰਤ ਨੂੰ ਤਕਨੀਕੀ ਤੌਰ ’ਤੇ ਆਤਮਨਿਰਭਰ ਅਤੇ ਰਣਨੀਤਕ ਤੌਰ ’ਤੇ ਸੁਰੱਖਿਅਤ ਬਣਾਉਣ ’ਚ ਰੱਖਿਆ ਖੇਤਰ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਰੱਖਿਆ ਮੰਤਰੀ ਨੇ ਕਿਹਾ ਕਦ ...

ਅਜੀਤ ਡੈਸਕ 16-09-2026

ਨਵੀਂ ਦਿੱਲੀ, 15 ਸਤੰਬਰ (ਉਪਮਾ ਡਾਗਾ ਪਾਰਥ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 2047 ਤੱਕ ਭਾਰਤ ਨੂੰ ਤਕਨੀਕੀ ਤੌਰ ’ਤੇ ਆਤਮਨਿਰਭਰ ਅਤੇ ਰਣਨੀਤਕ ਤੌਰ ’ਤੇ ਸੁਰੱਖਿਅਤ ਬਣਾਉਣ ’ਚ ਰੱਖਿਆ ਖੇਤਰ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਰੱਖਿਆ ਮੰਤਰੀ ਨੇ ਕਿਹਾ ਕਦ ਅਸੀਂ ਸਿਰਫ਼ ਭਵਿੱਖ ਦ ਤਕਨੀਕੀਦੀ ਕਲਪਨਾ ਨਹੀਂ ਕਰਨੀ ਸਗੋਂ ਭਵਿੱਖ ਦੀ ਤਕਨੀਕ ਨੂੰ ਅੱਜ ਵਿਕਸਿਤ ਕਰਨਾ ਹੈ, ਕਿਉਂਕਿ ਭਵਿੱਖ ਦੀ ਜੰਗ ’ਚ ਸਿਰਫ਼ ਉਹ ਹੀ ਦੇਸ਼ ਰਣਨੀਤਕ ਤੌਰ ’ਤੇ ਅੱਗੇ ਵਧੇਗਾ, ਜੋ ਤਕਨੀਕ ਦੇ ਖੇਤਰ ’ਚ ਅਗਵਾਈ ਕਰੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਡੀ. ਆਰ. ਡੀ. ਓ. ਵਲੋਂ ਕਰਵਾਏ ਡੀ. ਆਰ. ਡੀ. ਓ. ਉਦਯੋਗਿਕ ਤਾਲਮੇਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਕਤ ਵਿਚਾਰ ਪ੍ਰਗਟਾਏ। ਰਾਜਨਾਥ ਸਿੰਘ ਨੇ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਦਾ ਸੁਪਨਾ ਸਿਰਫ਼ ਆਰਥਿਕ ਤੌਰ ’ਤੇ ਮਜ਼ਬੂਤ ਦੇਸ਼ ਬਣਾਉਣ ਤੱਕ ਸੀਮਤ ਨਹੀਂ ਹੈ ਸਗੋਂ ਅਜਿਹੇ ਭਾਰਤ ਦੀ ਸਿਰਜਣਾ ਕਰਨਾ ਹੈ ਜੋ ਤਕਨੀਕੀ ਤੌਰ ’ਤੇ ਆਤਮਨਿਰਭਰ, ਸਮਾਜਿਕ ਤੌਰ ’ਤੇ ਸਮਾਵੇਸ਼ੀ ਚੁਗਿਰਦੇ ਪੱਖੋਂ ਟਿਕਾਊ ਅਤੇ ਰਣਨੀਤਕ ਪੱਖੋਂ ਸੁਰੱਖਿਅਤ ਹੋਵੇ।  ਰੱਖਿਆ ਮੰਤਰੀ ਨੇ ਤਕਨੀਕ ਨੂੰ ਭਵਿੱਖ ਦਾ ਆਧਾਰ ਦੱਸਦਿਆਂ ਕਿਹਾ ਕਿ 2047 ’ਚ ਸਾਨੂੰ ਅਹਿਮ ਤਕਨਾਲੋਜੀਆਂ ’ਚ ਆਤਮ ਨਿਰਭਰਤਾ ਹਾਸਿਲ ਕਰਨੀ ਹੋਵੇਗੀ, ਸਵਦੇਸ਼ੀ ਸਮੱਗਰੀ ਦੀ ਵਰਤੋਂ ਅਤੇ ਰੱਖਿਆ ਨਿਰਯਾਤ ’ਚ ਵਾਧਾ ਕਰਨਾ ਹੋਵੇਗਾ। ਨਾਲ ਹੀ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਆਲਮੀ ਸਪਲਾਈ ਚੇਨ ’ਚ ਭਾਰਤ ਦੀ ਮਜ਼ਬੂਤ ਮੌਜੂਦਗੀ ਹੋਵੇ। ਰਾਜਨਾਥ ਸਿੰਘ ਨੇ ਇਹ ਵੀ ਕਿਹਾ ਕਿ ਉਭਰਦੀਆਂ ਤਕਨਾਲੋਜੀਆਂ, ਖਾਸ ਤੌਰ ’ਤੇ ਮਸਨੂਈ ਬੁੱਧੀ (ਏ. ਆਈ.) ਅਤੇ ਡਰੋਨ, ਭਵਿੱਖ ਦੀ ਜੰਗ ’ਚ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਜੋ ਕੰਪਨੀਆਂ ਨਵੀਆਂਅਤੇ ਉਭਰਦੀ ਤਕਨਾਲੋਜੀ ’ਚ ਨਿਵੇਸ਼ ਕਰਨਗੀਆਂ ਉਹੀ ਭਵਿੱਖ ’ਚ ਤਕਨੀਕੀ ਲੀਡਰਸ਼ਿਪ ਹਾਸਿਲ ਕਰਨਗੀਆਂ ਕਿਉਂਕਿ ਅੱਜ ਦੀ ਕਲਪਨਾ ਹੀ ਕੱਲ੍ਹ ਦੀ ਫੌਜੀ ਸਮਰੱਥਾ ਦਾ ਆਧਾਰ ਬਣੇਗੀ।

ਪਿਛਲੀ ਖ਼ਬਰ ਗੋਲਡੀ ਬਰਾੜ ਦੇ ਨਾਂਅ ’ਤੇ ਦਿੱਲੀ ’ਚ ਮਹਿਲਾ ਤੋਂ ਮੰਗੀ 200 ਕਰੋੜ ਦੀ ਫਿਰੌਤੀ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਸਿੱਖ ਤੇ ਪੰਜਾਬ ਇਤਿਹਾਸ ਦੇ ਵਿਸ਼ੇ ਮੁੜ ਸ਼ੁਰੂ ਕਰਨ ਦੀ ਸਹਿਮਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।