16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਗੋਲਡੀ ਬਰਾੜ ਦੇ ਨਾਂਅ ’ਤੇ ਦਿੱਲੀ ’ਚ ਮਹਿਲਾ ਤੋਂ ਮੰਗੀ 200 ਕਰੋੜ ਦੀ ਫਿਰੌਤੀ

ਨਵੀਂ ਦਿੱਲੀ, 15 ਸਤੰਬਰ (ਜਗਤਾਰ ਸਿੰਘ)-ਪੰਜਾਬ ਨਾਲ ਸਬੰਧਿਤ ਗੈਂਗਸਟਰ ਗੋਲਡੀ ਬਰਾੜ ਦੇ ਨਾਂਅ ’ਤੇ ਦਿੱਲੀ ਦੀ ਇਕ ਮਹਿਲਾ ਕੋਲੋਂ 200 ਕਰੋੜ ਰੁਪਏ ਦੀ ਰੰਗਦਾਰੀ (ਫ਼ਿਰੌਤੀ) ਮੰਗਣ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਦਿੱਲੀ ਦੇ ...

ਅਜੀਤ ਡੈਸਕ 16-09-2026

ਨਵੀਂ ਦਿੱਲੀ, 15 ਸਤੰਬਰ (ਜਗਤਾਰ ਸਿੰਘ)-ਪੰਜਾਬ ਨਾਲ ਸਬੰਧਿਤ ਗੈਂਗਸਟਰ ਗੋਲਡੀ ਬਰਾੜ ਦੇ ਨਾਂਅ ’ਤੇ ਦਿੱਲੀ ਦੀ ਇਕ ਮਹਿਲਾ ਕੋਲੋਂ 200 ਕਰੋੜ ਰੁਪਏ ਦੀ ਰੰਗਦਾਰੀ (ਫ਼ਿਰੌਤੀ) ਮੰਗਣ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਦਿੱਲੀ ਦੇ ਇਤਿਹਾਸ ਵਿਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਫ਼ਿਰੌਤੀ ਦੀ ਰਕਮ ਹੈ । ਦਿੱਲੀ ਦੇ ਪਾਸ਼ ਇਲਾਕੇ ਸਿਵਲ ਲਾਈਨਜ਼ ਦੀ ਰਹਿਣ ਵਾਲੀ ਇਕ 50 ਸਾਲਾ ਮਹਿਲਾ ਨੂੰ ਇਹ ਫ਼ੋਨ ਆਇਆ ਸੀ, ਜਿਸ ਦੀ ਉੱਥੇ ਪੁਸ਼ਤੈਨੀ ਜਾਇਦਾਦ ਹੈ। ਮਹਿਲਾ ਨੂੰ ਇਕ ਵਿਦੇਸ਼ੀ ਨੰਬਰ ਤੋਂ ਵੱਟਸਐਪ ’ਤੇ ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਕੈਨੇਡਾ ਬੇਸਡ ਗੈਂਗਸਟਰ ਗੋਲਡੀ ਬਰਾੜ ਦੱਸਿਆ ਤੇ ਦਾਅਵਾ ਕੀਤਾ ਕਿ ਉਸ ਕੋਲ ਮਹਿਲਾ ਦੀ ਪੂਰੀ ਜਾਣਕਾਰੀ ਹੈ। ਫ਼ਿਰੌਤੀ ਦੀ ਰਕਮ ਨਾ ਦੇਣ ’ਤੇ ਮਹਿਲਾ ਅਤੇ ਉਸ ਦੇ ਪਤੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਪਹਿਲਾਂ ਤਾਂ ਔਰਤ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ, ਪਰ ਦੂਜੀ ਵਾਰ ਧਮਕੀ ਭਰੀ ਕਾਲ ਆਉਣ ਤੋਂ ਬਾਅਦ ਉਸ ਨੇ ਪੁਲਿਸ ਤੱਕ ਪਹੁੰਚ ਕੀਤੀ। ਮਹਿਲਾ ਦੀ ਸ਼ਿਕਾਇਤ ‘ਤੇ ਸਿਵਲ ਲਾਈਨਜ਼ ਥਾਣੇ ’ਚ 10 ਸਤੰਬਰ ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਦੇ ਨਾਲ-ਨਾਲ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ( ਟੀਮ ਵੀ ਇਸ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਪਿਛਲੀ ਖ਼ਬਰ ਸਚਿਨ ਪਾਇਲਟ ਦੀ ਅਗਵਾਈ ’ਚ ਪੰਜਾਬ ਕਾਂਗਰਸ ਦਾ ਸਰਕਾਰ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਖ਼ਜ਼ਾਨਾ ਮੰਤਰੀ ਦੀ ਕੋਠੀ ਘੇਰਨ ਜਾਂਦੇ ਕ... ਅਗਲੀ ਖ਼ਬਰ ਅੱਜ ਦੀ ਤਕਨੀਕ ਭਲਕੇ ਦੀ ਫ਼ੌਜੀ ਤਾਕਤ ਦਾ ਬਣੇਗੀ ਆਧਾਰ-ਰਾਜਨਾਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।