03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਯੂਕਰੇਨ ਸੰਘਰਸ਼ ਦੇ ਹੱਲ ਲਈ ਮੋਦੀ ਕੋਲ ਚੰਗੇ ਵਿਚਾਰ-ਪੁਤਿਨ

ਮਾਸਕੋ, 2 ਅਕਤੂਬਰ (ਪੀ.ਟੀ.ਆਈ.)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਯੂਕਰੇਨ ਸੰਘਰਸ਼ ਦੇ ਆਪਸੀ ਸਹਿਮਤੀ ਨਾਲ ਹੱਲ ਲਈ ਬਹੁਤ ਚੰਗੇ ਵਿਚਾਰ ਹਨ ਤੇ ਉਹ ਹਰ ...

ਅਜੀਤ ਡੈਸਕ 03-10-2026

ਮਾਸਕੋ, 2 ਅਕਤੂਬਰ (ਪੀ.ਟੀ.ਆਈ.)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਯੂਕਰੇਨ ਸੰਘਰਸ਼ ਦੇ ਆਪਸੀ ਸਹਿਮਤੀ ਨਾਲ ਹੱਲ ਲਈ ਬਹੁਤ ਚੰਗੇ ਵਿਚਾਰ ਹਨ ਤੇ ਉਹ ਹਰ ਮੁਲਾਕਾਤ ਦੌਰਾਨ ਇਸ ਮੁੱਦੇ ਨੂੰ ਉਠਾਉਂਦੇ ਹਨ। ਸਰਕਾਰੀ ਸਮਾਚਾਰ ਏਜੰਸੀ ‘ਤਾਸ’ ਮੁਤਾਬਕ ਪੁਤਿਨ ਨੇ ਵੀਰਵਾਰ ਨੂੰ ਵਾਲਦਾਈ ਇੰਟਰਨੈਸ਼ਨਲ ਡਿਸਕਸ਼ਨ ਕਲੱਬ ਦੀ ਸਾਲਾਨਾ ਬੈਠਕ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਭਾਰਤ ਤੇ ਰੂਸ ਦੇ ਚੰਗੇ ਤੇ ਦੋਸਤਾਨਾ ਸਬੰਧਾਂ ਦੇ ਬਾਵਜੂਦ ਮੋਦੀ ਲਗਾਤਾਰ ਯੂਕਰੇਨ ’ਚ ਸੰਘਰਸ਼ ਖਤਮ ਕਰਨ ਦਾ ਮੁੱਦਾ ਉਠਾਉਂਦੇ ਹਨ ਤੇ ਇਸ ਸਬੰਧੀ ਸਵਾਲ ਪੁੱਛਦੇ ਹਨ। ਪੁਤਿਨ ਨੇ ਕਿਹਾ ਕਿ ਮੋਦੀ ਹਰ ਮੁਲਾਕਾਤ ’ਚ ਇਸ ਮਾਮਲੇ ਨੂੰ ਉਠਾਉਂਦੇ ਹਨ ਤੇ ਇਸ ’ਚ ਡੂੰਘੀ ਦਿਲਚਸਪੀ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਕੋਲ ਅਜਿਹੇ ਬਹੁਤ ਚੰਗੇ ਵਿਚਾਰ ਹਨ, ਜਿਨ੍ਹਾਂ ਰਾਹੀਂ ਸਾਰਿਆਂ ਨੂੰ ਮਨਜ਼ੂਰ ਹੋ ਸਕਣ ਵਾਲੇ ਹੱਲ ਲੱਭੇ ਜਾ ਸਕਦੇ ਹਨ।

ਪਿਛਲੀ ਖ਼ਬਰ ਐਸ.ਆਈ.ਆਰ. ਮੁਕੰਮਲ ਕਰ ਚੁੱਕੇ ਰਾਜਾਂ ’ਚ ਰਹਿ ਗਏ ਅਤੇ ਨਵੇਂ ਵੋਟਰਾਂ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦਾ ਆਦੇਸ਼ ਅਗਲੀ ਖ਼ਬਰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮੌਕੇ ਰੈੱਡ ਕ੍ਰਾਸ ਸੀਨੀਅਰ ਸਿਟੀਜ਼ਨ ਹੋਮ ’ਚ ਲੱਗਾ ਵਿਸ਼ੇਸ਼ ਡਾਕਟਰੀ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।