19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਲੁੱਟ-ਖੋਹ ਕਰਨ ਵਾਲਿਆਂ ਨੂੰ ਨੁਕਸਾਨ ਦੀ ਭਰਪਾਈ ਕਰਨੀ ਪਵੇਗੀ-ਮੈਕਰੋਨ

ਪੈਰਿਸ, 18 ਅਕਤੂਬਰ (ਏ.ਪੀ.)-ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਐਤਵਾਰ ਨੂੰ ਕਿਹਾ ਕਿ ਮਹਿੰਗਾਈ ਅਤੇ ਸਕੂਲਾਂ ’ਚ ਮਾੜੇ ਹਾਲਾਤ ਵਿਰੁੱਧ ਦੇਸ਼ ਭਰ ’ਚ ਹੋਏ ਪ੍ਰਦਰਸ਼ਨਾਂ ਤੋਂ ਜਨਤਾ ਨਾਰਾਜ਼ ਹੈ ਅਤੇ ਉਨ੍ਹਾਂ ਨੂੰ “ਸ਼ਰਮ” ....

ਅਜੀਤ ਡੈਸਕ 19-10-2026

ਕਿਹਾ, ਗਣਰਾਜ ਨੂੰ ਡੇਗਣ ਦੀ ਕੋਸ਼ਿਸ਼ ਕਰ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ
ਪੈਰਿਸ, 18 ਅਕਤੂਬਰ (ਏ.ਪੀ.)-ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਐਤਵਾਰ ਨੂੰ ਕਿਹਾ ਕਿ ਮਹਿੰਗਾਈ ਅਤੇ ਸਕੂਲਾਂ ’ਚ ਮਾੜੇ ਹਾਲਾਤ ਵਿਰੁੱਧ ਦੇਸ਼ ਭਰ ’ਚ ਹੋਏ ਪ੍ਰਦਰਸ਼ਨਾਂ ਤੋਂ ਜਨਤਾ ਨਾਰਾਜ਼ ਹੈ ਅਤੇ ਉਨ੍ਹਾਂ ਨੂੰ “ਸ਼ਰਮ” ਮਹਿਸੂਸ ਹੋ ਰਹੀ ਹੈ। ਇਨ੍ਹਾਂ ਪ੍ਰਦਰਸ਼ਨਾਂ ਦੇ ਚੱਲਦੇ ਘੱਟੋ-ਘੱਟ 1,800 ਗ੍ਰਿਫ਼ਤਾਰੀਆਂ ਹੋਈਆਂ ਹਨ। ਟੈਲੀਵਿਜ਼ਨ ’ਤੇ ਰਾਸ਼ਟਰ ਦੇ ਨਾਂਅ ਆਪਣੇ ਸੰਬੋਧਨ ’ਚ ਮੈਕਰੋਨ ਨੇ ਕਿਹਾ ਕਿ ਜਿਨ੍ਹਾਂ ਨੇ ਲੁੱਟ-ਖੋਹ ਕੀਤੀ ਹੈ, ਉਨ੍ਹਾਂ ਨੂੰ ਨੁਕਸਾਨ ਦੀ ਭਰਪਾਈ ਕਰਨੀ ਪਵੇਗੀ, ਅਤੇ ਜਿਨ੍ਹਾਂ ਨੇ ਗਣਰਾਜ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।” ਉਨ੍ਹਾਂ ਨੇ “ਕੱਟੜਪੰਥੀ ਖੱਬੇ-ਪੱਖੀ ਸਮੂਹਾਂ ਦੇ ਬਗਾਵਤੀ ਤੱਤਾਂ”, ਜਿਸ ਵਿਚ ਕਈ ਅਪਰਾਧੀ ਵੀ ਸ਼ਾਮਿਲ ਸਨ, ਨੂੰ  ਬੇਕਾਬੂ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ।  ਮੈਕਰੋਨ ਨੇ ਪਹਿਲਾਂ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ਇਕ ਹੰਗਾਮੀ ਮੀਟਿੰਗ ਕੀਤੀ। ਇਕ ਦਿਨ ਪਹਿਲਾਂ ਨਕਾਬਪੋਸ਼ ਸਮੂਹਾਂ ਨੇ ਕਈ ਸ਼ਹਿਰਾਂ ’ਚ ਸਿਟੀ ਹਾਲਾਂ ਸਮੇਤ ਜਨਤਕ ਇਮਾਰਤਾਂ ਨੂੰ ਅੱਗ ਲਗਾਈ ਅਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਉਸਨੇ ਪ੍ਰੀਫੈਕਟਾਂ ਨੂੰ ਆਉਣ ਵਾਲੇ ਹਫ਼ਤਿਆਂ ’ਚ ਜਨਤਕ ਇਮਾਰਤਾਂ ਅਤੇ ਕਾਰੋਬਾਰਾਂ ਦੀ ਰੱਖਿਆ ਲਈ ਮੇਅਰਾਂ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਵਿਚ ਲੋੜ ਪੈਣ ’ਤੇ ਵਿਰੋਧ ਪ੍ਰਦਰਸ਼ਨਾਂ ’ਤੇ ਪਾਬੰਦੀ ਲਗਾਉਣਾ ਵੀ ਸ਼ਾਮਿਲ ਹੈ।

ਪਿਛਲੀ ਖ਼ਬਰ ਫਰਾਂਸ ’ਚ ਹਿੰਸਕ ਪ੍ਰਦਰਸ਼ਨ ਮਹਿੰਗਾਈ ਤੇ ਸਕੂਲਾਂ ਦੇ ਮਾੜੇ ਹਾਲਾਤ ਦਾ ਵਿਰੋਧ 1800 ਗ੍ਰਿਫ਼ਤਾਰ ਅਗਲੀ ਖ਼ਬਰ ਗਵਾਲੀਅਰ ’ਚ ਮੰਦਰ ਦੇ ਬਾਹਰ ਸ਼ਰਧਾਲੂਆਂ ’ਤੇ ਚੜ੍ਹਿਆ ਟਰੱਕ-15 ਮੌਤਾਂ * ਪ੍ਰਧਾਨ ਮੰਤਰੀ ਵਲੋਂ ਮੁਆਵਜ਼ੇ ਦਾ ਐਲਾਨ * 9 ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।