20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮਨੀਪੁਰ ’ਚ ਅੱਤਵਾਦੀ ਹਮਲੇ ’ਚ ਤਿੰਨ ਲੋਕਾਂ ਦੀ ਮੌਤ

ਮਨੀਪੁਰ ’ਚ ਅੱਤਵਾਦੀ ਹਮਲੇ ’ਚ ਤਿੰਨ ਲੋਕਾਂ ਦੀ ਮੌਤ

ਅਜੀਤ ਡੈਸਕ 20-10-2026

ਇੰਫਾਲ, 19 ਅਕਤੂਬਰ (ਪੀ.ਟੀ.ਆਈ.)-ਮਨੀਪੁਰ ’ਚ ਸੋਮਵਾਰ ਨੂੰ ਅੱਤਵਾਦੀਆਂ ਵਲੋਂ ਇਕ ਜੰਗਲ ਵਿਚ ਲੱਕੜ ਇਕੱਠੀ ਕਰਨ ਗਏ ਤਿੰਨ ਵਿਅਕਤੀਆਂ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ ਗਈ, ਜਿਸ ਤੋਂ ਬਾਅਦ ਰੋਹ ’ਚ ਆਏ ਸਥਾਨਕ ਲੋਕਾਂ ਨੇ ਮੁੱਖ ਮੰਤਰੀ ਦੇ ਨਿਵਾਸ ਦੇ ਬਾਹਰ 2 ਲਾਸ਼ਾਂ ਰੱਖ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇੰਫਾਲ ਪੂਰਬੀ ਤੇ ਕਾਂਗਪੋਕਪੀ ਜ਼ਿਲ੍ਹਿਆਂ ਦੀ ਸਰਹੱਦ ’ਤੇ ਲੱਕੜ ਇਕੱਠੀ ਕਰਨ ਵਾਲਿਆਂ ਦੇ ਇਕ ਸਮੂਹ ’ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ, ਜਿਸ ਵਿਚ ਤਿੰਨ ਹੋਰ ਜ਼ਖਮੀ ਵੀ ਹੋ ਗਏ, ਉਨ੍ਹਾਂ ਕਿਹਾ ਕਿ ਤਿੰਨ ਹੋਰ ਲਾਪਤਾ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਅਰੁਬਮ ਰੋਨਿਲ (35) ਤੇ ਲੈਰੇਨਲਕਪਮ ਇਨਾਓਬੀ (51) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਕਸ਼ੇਤਰੀਮਯੁਮ ਸੁਸ਼ੀਲ (32) ਨੇ ਇਕ ਨਿੱਜੀ ਹਸਪਤਾਲ ’ਚ ਦਮ ਤੋੜ ਦਿੱਤਾ। ਜ਼ਖਮੀਆਂ ’ਚ ਐਨ ਸੂਰਜ (19), ਮੀਸਨਮ ਸੋਮੇਂਦਰੋ (53) ਤੇ ਕੇ. ਬੋਸਨ (45) ਦਾ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ 16 ਲੋਕਾਂ ’ਚ ਸ਼ਾਮਿਲ ਸਨ, ਜੋ ਸਵੇਰੇ 7 ਵਜੇ ਦੇ ਕਰੀਬ ਆਪਣੇ ਪਿੰਡ ਦੇ ਨੇੜੇ ਪਹਾੜੀਆਂ ’ਤੇ ਲੱਕੜ ਇਕੱਠੀ ਕਰਨ ਗਏ ਸਨ ਜਦੋਂ ਉਨ੍ਹਾਂ ’ਤੇ ਹਮਲਾ ਕੀਤਾ ਗਿਆ। ਮਨੀਪੁਰ ਦੇ ਮੁੱਖ ਮੰਤਰੀ ਵਾਈ. ਖੇਮਚੰਦ ਸਿੰਘ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਤੇ ਅਧਿਕਾਰੀਆਂ ਨੂੰ ਕਮਜ਼ੋਰ ਸੁਰੱਖਿਆ ਵਾਲੇ ਇਲਾਕਿਆਂ ਵਿਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇੱਥੇ ਹੋਈ ਇਕ ਸੁਰੱਖਿਆ ਮੀਟਿੰਗ ਕੀਤੀ ਜਿਸ ’ਚ ਸੂਬੇ ਦੇ ਗ੍ਰਹਿ ਮੰਤਰੀ ਗੋਵਿੰਦਾਸ ਕੋਂਥੌਜਮ, ਮੁੱਖ ਸਕੱਤਰ, ਸੁਰੱਖਿਆ ਸਲਾਹਕਾਰ, ਪੁਲਿਸ ਮੁਖੀ, ਗ੍ਰਹਿ ਕਮਿਸ਼ਨਰ ਤੇ ਫੌਜ ਦੇ ਅਧਿਕਾਰੀ ਸ਼ਾਮਲ ਹੋਏ।

ਪਿਛਲੀ ਖ਼ਬਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੋਂ ਈ.ਡੀ. ਨੇ ਕੀਤੀ ਪੁੱਛਗਿੱਛ ਅਗਲੀ ਖ਼ਬਰ ਉਮੀਦਵਾਰ ਦੇ ਚੋਣ ਹਲਫ਼ਨਾਮੇ ’ਚ ਝੂਠੀ ਜਾਣਕਾਰੀ ਖ਼ਿਲਾਫ਼ ਵੋਟਰ ਸਿੱਧੇ ਦਰਜ ਕਰਵਾ ਸਕਦਾ ਹੈ ਅਪਰਾਧਿਕ ਸ਼ਿਕਾਇਤ-ਸੁਪਰੀਮ ਕੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।