25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਨੇਹਾ ਬੋਰਾ ਨੇ ਪੀਸ ਬਾਂਡ ’ਤੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, 24 ਅਕਤੂਬਰ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਤੋਂ ਝਟਕਾ ਲੱਗਣ ਤੋਂ ਬਾਅਦ ਅਖਿਲ ਭਾਰਤੀ ਵਿਦਿਆਰਥੀ ਸੰਘ (ਏ.ਆਈ.ਐਸ.ਏ.) ਦੀ ਕੌਮੀ ਪ੍ਰਧਾਨ ਨੇਹਾ ਬੋਰਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਪੀਸ ਬਾਂਡ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ...

ਅਜੀਤ ਡੈਸਕ 25-10-2026

ਨਵੀਂ ਦਿੱਲੀ, 24 ਅਕਤੂਬਰ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਤੋਂ ਝਟਕਾ ਲੱਗਣ ਤੋਂ ਬਾਅਦ ਅਖਿਲ ਭਾਰਤੀ ਵਿਦਿਆਰਥੀ ਸੰਘ (ਏ.ਆਈ.ਐਸ.ਏ.) ਦੀ ਕੌਮੀ ਪ੍ਰਧਾਨ ਨੇਹਾ ਬੋਰਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਪੀਸ ਬਾਂਡ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦਰਅਸਲ ਦਿੱਲੀ ’ਚ ਪ੍ਰਦਰਸ਼ਨਾਂ ’ਚ ਸ਼ਾਮਿਲ ਹੋਣ ਨੂੰ ਲੈ ਕੇ ਵਿਸ਼ੇਸ਼ ਕਾਰਜਕਾਰੀ ਮੈਜਿਸਟਰੇਟ (ਐਸ.ਈ.ਐਮ.) ਨੇ ਨੇਹਾ ਬੋਰਾ ਨੂੰ ਨੋਟਿਸ ਜਾਰੀ ਕੀਤਾ ਸੀ। ਨੋਟਿਸ ’ਚ ਨੇਹਾ ਨੂੰ ਪੀਸ ਬਾਂਡ ਸਾਈਨ ਕਰਨ ਲਈ ਆਖਿਆ ਗਿਆ ਸੀ। ਨੇਹਾ ਨੇ ਐਸ.ਈ.ਐਮ. ਦੇ ਨੋਟਿਸ ਖ਼ਿਲਾਫ਼ ਹਾਈ ਕੋਰਟ ਦਾ ਰੁਖ਼ ਕੀਤਾ ਸੀ, ਪਰ ਦਿੱਲੀ ਹਾਈ ਕੋਰਟ ਨੇ ਨੇਹਾ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਹਾਈ ਕੋਰਟ ਦੇ ਝਟਕੇ ਤੋਂ ਬਾਅਦ ਨੇਹਾ ਬੋਰਾ ਪੀਸ ਬਾਂਡ ਭਰ ਦੇਵੇਗੀ, ਪਰ ਨੇਹਾ ਨੇ ਇਨਕਾਰ ਕਰ ਦਿੱਤਾ। ਐਸ.ਈ.ਐਮ. ਦੇ ਪੀਸ ਬਾਂਡ ਵਾਲੇ ਨੋਟਿਸ ’ਤੇ ਗੱਲ ਕਰਦੇ ਹੋਏ ਨੇਹਾ ਬੋਰਾ ਨੇ ਇਸ ਦਾ ਕਾਰਨ ਵੀ ਦੱਸਿਆ ਹੈ । ਉਨ੍ਹਾਂ ਕਿਹਾ ਕਿ ਪੀਸ ਬਾਂਡ ਉਨ੍ਹਾਂ ਦੇ ਸੰਵਿਧਾਨਕ ਅਧਿਕਾਰ ਨੂੰ ਖੋਹ ਰਿਹਾ ਹੈ। ਲਿਹਾਜ਼ਾ ਉਹ ਉਸ ’ਤੇ ਸਾਈਨ ਨਹੀਂ ਕਰੇਗੀ। ਨੇਹਾ ਨੇ ਇਹ ਵੀ ਕਿਹਾ ਕਿ ਉਹ ਇਸ ਕਰਕੇ ਵੀ ਇਸ ਬਾਂਡ ’ਤੇ ਸਾਈਨ ਨਹੀਂ ਕਰੇਗੀ ਕਿਉਂਕਿ ਦੇਸ਼ ’ਚ ਕਿਤੇ ਵੀ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੌਰਾਨ ਲੋਕਾਂ ਨੂੰ ਰੋਕਣ ਲਈ ਪੀਸ ਬਾਂਡ ਦੀ ਵਰਤੋਂ ਕੀਤੀ ਜਾਵੇਗੀ।

ਪਿਛਲੀ ਖ਼ਬਰ ਗੈਂਗਸਟਰ ਹਿਮਾਂਸ਼ੂ ਭਾਊ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਲਈ ਹਰਿਆਣਾ ਪੁਲਿਸ ਤੇ ਸੀ.ਬੀ.ਆਈ. ਸਰਗਰਮ ਅਗਲੀ ਖ਼ਬਰ ਸਰਕਾਰਾਂ ਨੂੰ ਬਿਹਤਰ ਕੰਮ ਪ੍ਰਤੀ ਪ੍ਰੇਰਿਤ ਕਰਨ ਲਈ ਪ੍ਰਦਰਸ਼ਨ ਇਕ ਵਧੀਆ ਸਾਧਨ-ਸੋਨਮ ਵਾਂਗਚੁਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।