25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪੰਜਾਬ ’ਚ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ 542 ਮਾਮਲਿਆਂ ’ਚੋਂ ਲਗਭਗ ਅੱਧੇ ਤਰਨ ਤਾਰਨ ਤੋਂ

ਪਟਿਆਲਾ, 24 ਅਕਤੂਬਰ (ਪੀ. ਟੀ. ਆਈ.)-ਸਰਕਾਰੀ ਅੰਕੜਿਆਂ ਅਨੁਸਾਰ ਇਸ ਸਾਲ 15 ਸਤੰਬਰ ਤੋਂ 23 ਅਕਤੂਬਰ ਦੇ ਵਿਚਕਾਰ ਪੰਜਾਬ ਵਿਚ ਪਰਾਲੀ ਸਾੜਨ ਦੀਆਂ 542 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ ਲਗਭਗ ਅੱਧੀਆਂ ਇਕੱਲੇ ਤਰਨ ...

ਅਜੀਤ ਡੈਸਕ 25-10-2026

ਪਟਿਆਲਾ, 24 ਅਕਤੂਬਰ (ਪੀ. ਟੀ. ਆਈ.)-ਸਰਕਾਰੀ ਅੰਕੜਿਆਂ ਅਨੁਸਾਰ ਇਸ ਸਾਲ 15 ਸਤੰਬਰ ਤੋਂ 23 ਅਕਤੂਬਰ ਦੇ ਵਿਚਕਾਰ ਪੰਜਾਬ ਵਿਚ ਪਰਾਲੀ ਸਾੜਨ ਦੀਆਂ 542 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ ਲਗਭਗ ਅੱਧੀਆਂ ਇਕੱਲੇ ਤਰਨ ਤਾਰਨ ਜ਼ਿਲ੍ਹੇ ਵਿਚ ਹੋਈਆਂ ਹਨ। ਅੰਕੜਿਆਂ ਮੁਤਾਬਕ, ਇਸ ਸਾਲ ਪੰਜਾਬ ਵਿਚ ਝੋਨੇ ਦੀ ਕਾਸ਼ਤ ਹੇਠ ਕੁੱਲ ਰਕਬਾ 34.506 ਲੱਖ ਹੈਕਟੇਅਰ ਹੈ, ਜਿਸ ਵਿਚੋਂ 23 ਅਕਤੂਬਰ ਤੱਕ 34.82 ਫੀਸਦੀ ਰਕਬੇ ਦੀ ਵਾਢੀ ਹੋ ਚੁੱਕੀ ਹੈ।ਤਰਨ ਤਾਰਨ ਵਿਚ, ਜਿੱਥੇ ਸ਼ੁੱਕਰਵਾਰ ਤੱਕ ਪਰਾਲੀ ਸਾੜਨ ਦੀਆਂ 257 ਘਟਨਾਵਾਂ ਸਾਹਮਣੇ ਆਈਆਂ ਸਨ, ਉੱਥੇ ਝੋਨੇ ਦੀ 73 ਫੀਸਦੀ ਵਾਢੀ ਹੋ ਚੁੱਕੀ ਹੈ। ਇਸੇ ਤਰ੍ਹਾਂ, ਅੰਮ੍ਰਿਤਸਰ ਜ਼ਿਲ੍ਹੇ ਵਿਚ, ਜਿੱਥੇ ਪਰਾਲੀ ਸਾੜਨ ਦੀਆਂ 142 ਘਟਨਾਵਾਂ ਦਰਜ ਕੀਤੀਆਂ ਗਈਆਂ, ਉੱਥੇ ਝੋਨੇ ਦੀ 83 ਫੀਸਦੀ ਵਾਢੀ ਹੋ ਚੁੱਕੀ ਹੈ। ਹੁਣ ਤੱਕ ਪਰਾਲੀ ਸਾੜਨ ਦੇ 206 ਮਾਮਲਿਆਂ ਵਿਚ ਵਾਤਾਵਰਣ ਮੁਆਵਜ਼ੇ ਵਜੋਂ ਕੁੱਲ 10 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ, ਜਿਸ ਵਿਚੋਂ 5.45 ਲੱਖ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਅੰਕੜਿਆਂ ਅਨੁਸਾਰ, ਪਰਾਲੀ ਸਾੜਨ ਦੀਆਂ ਘਟਨਾਵਾਂ ਸਬੰਧੀ ਕੁੱਲ 91 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਤਰਨ ਤਾਰਨ ਵਿਚ 45 ਅਤੇ ਅੰਮ੍ਰਿਤਸਰ ਵਿਚ 13 ਮਾਮਲੇ ਸ਼ਾਮਲ ਹਨ।

ਪਿਛਲੀ ਖ਼ਬਰ ਲੁਧਿਆਣਾ ’ਚ ਦਿਨ-ਦਿਹਾੜੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਗੁੱਟ ਵੱਢ ਕੇ ਨਾਲ ਲੈ ਗਏ ਹਮਲਾਵਰ, ਰਸਤੇ ’ਚ ਦੁਕਾਨਦ... ਅਗਲੀ ਖ਼ਬਰ ‘ਸਰਦਾਰ ਤੇਜਾ ਸਿੰਘ ਸਮੁੰਦਰੀ’ ਪੁਸਤਕ ਨਾਲ ਅਹਿਮਦਾਬਾਦ ਕੌਮਾਂਤਰੀ ਪੁਸਤਕ ਮੇਲੇ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।