06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਬਲੋਚਿਸਤਾਨ ’ਚ ਪਾਕਿ ਫ਼ੌਜ ਅਤੇ ਬਾਗ਼ੀ ਹਥਿਆਰਬੰਦ ਸਮੂਹ ਵਿਚਾਲੇ ਤੇਜ਼ ਹੋਈਆਂ ਝੜਪਾਂ

ਬਲੋਚਿਸਤਾਨ ’ਚ ਪਾਕਿ ਫ਼ੌਜ ਅਤੇ ਬਾਗ਼ੀ ਹਥਿਆਰਬੰਦ ਸਮੂਹ ਵਿਚਾਲੇ ਤੇਜ਼ ਹੋਈਆਂ ਝੜਪਾਂ

ਅਜੀਤ ਡੈਸਕ 06-11-2026


ਅੰਮ੍ਰਿਤਸਰ, 5 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਭ ਤੋਂ ਵੱਡੇ ਹਥਿਆਰਬੰਦ ਬਾਗ਼ੀ ਸਮੂਹ ਬਲੋਚ ਲਿਬਰੇਸ਼ਨ ਆਰਮੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਿਛਲੇ ਸਿਰਫ਼ 7 ਦਿਨਾਂ ਦਰਮਿਆਨ ਬਲੋਚਿਸਤਾਨ ਦੇ ਵੱਖ-ਵੱਖ ਇਲਾਕਿਆਂ ’ਚ 25 ਤੋਂ ਵੱਧ ਹਮਲੇ ਕੀਤੇ। ਜਥੇਬੰਦੀ ਅਨੁਸਾਰ ਇਨ੍ਹਾਂ ਹਮਲਿਆਂ ’ਚ 40 ਤੋਂ ਵੱਧ ਪਾਕਿਸਤਾਨੀ ਫ਼ੌਜੀ ਜਵਾਨ ਅਤੇ ਸਰਕਾਰੀ ਹਮਾਇਤ ਪ੍ਰਾਪਤ ਹਥਿਆਰਬੰਦ ਗਰੁੱਪਾਂ ਦੇ ਮੈਂਬਰ ਮਾਰੇ ਗਏ। ਬੀ. ਐੱਲ. ਏ. ਦੇ ਬੁਲਾਰੇ ਜੀਯੰਦ ਬਲੋਚ ਨੇ ਇਨ੍ਹਾਂ ਹਮਲਿਆਂ ਦੀਆਂ ਵੀਡੀਓਜ਼ ਜਾਰੀ ਕਰਦਿਆਂ ਕਿਹਾ ਕਿ ਸਮੂਹ ਦੇ ਲੜਾਕਿਆਂ ਨੇ ਫ਼ੌਜ, ਖ਼ੁਫ਼ੀਆ ਕਰਮਚਾਰੀਆਂ ਤੇ ਸਰਕਾਰੀ ਧਿਰਾਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਕਈ ਫ਼ੌਜੀ ਗੱਡੀਆਂ ਤਬਾਹ ਕਰਨ ਅਤੇ ਲੌਜਿਸਟਿਕਸ ਸਪਲਾਈ ਨੂੰ ਨੁਕਸਾਨ ਪਹੁੰਚਾਉਣ ਦਾ ਦਾਅਵਾ ਵੀ ਕੀਤਾ ਗਿਆ। ਬਲੋਚ ਨੇ ਕਿਹਾ ਕਿ ਹਫ਼ਤੇ ਦੀ ਸ਼ੁਰੂਆਤ ’ਚ ਖੁਜ਼ਦਾਰ ਦੇ ਕਰਖ਼ ਖੇਤਰ ’ਚ 30 ਤੋਂ ਵੱਧ ਗੱਡੀਆਂ ਵਾਲੇ ਸੁਰੱਖਿਆ ਕਾਫ਼ਲੇ ’ਤੇ ਘਾਤ ਲਗਾ ਕੇ ਹਮਲਾ ਕੀਤਾ ਗਿਆ, ਜਿਸ ’ਚ ਡੀ. ਆਈ. ਜੀ. ਅਤੇ ਐੱਸ. ਐੱਸ. ਪੀ. ਪੱਧਰ ਦੇ ਅਧਿਕਾਰੀਆਂ ਦੀਆਂ ਗੱਡੀਆਂ ਵੀ ਸ਼ਾਮਿਲ ਸਨ। ਬਾਗ਼ੀ ਸਮੂਹ ਮੁਤਾਬਿਕ ਇਸ ਹਮਲੇ ’ਚ 9 ਤੋਂ ਵੱਧ ਜਵਾਨ ਮਾਰੇ ਗਏ ਅਤੇ ਕਈ ਵਾਹਨ ਨਕਾਰਾ ਹੋ ਗਏ। ਇਸ ਤੋਂ ਦੋ ਦਿਨ ਬਾਅਦ ਬਰਸ਼ੋਨਕੀ ਵਿਖੇ ਇਕ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਗਿਆ। ਇਕ ਦਿਨ ਬਾਅਦ ਲੇਜੇ ਖੇਤਰ ’ਚ ਪੰਜ ਘੰਟੇ ਚੱਲੇ ਮੁਕਾਬਲੇ ਦੌਰਾਨ ਰਿਮੋਟ ਧਮਾਕੇ ਨਾਲ ਫ਼ੌਜੀ ਗੱਡੀ ਉਡਾ ਦਿੱਤੀ ਗਈ, ਜਿਸ ’ਚ 8 ਜਵਾਨ ਮਾਰੇ ਗਏ। 

ਪਿਛਲੀ ਖ਼ਬਰ ਭਾਰਤ ਤੇ ਇਜ਼ਰਾਈਲ ਨੇ ਪਾਕਿਸਤਾਨ ਸਮਰਥਿਤ ਸੰਯੁਕਤ ਰਾਸ਼ਟਰ ਹਥਿਆਰ ਨਿਯੰਤਰਣ ਮਤੇ ਵਿਰੁੱਧ ਦਿੱਤੀ ਵੋਟ ਅਗਲੀ ਖ਼ਬਰ ਮਹਿਬੂਬਾ ਮੁਫ਼ਤੀ ਨੂੰ ਮੁੜ ਸਰਬਸੰਮਤੀ ਨਾਲ ਪੀ.ਡੀ.ਪੀ. ਪ੍ਰਧਾਨ ਚੁਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।