ਨਵੀਂ ਦਿੱਲੀ, 23 ਨਵੰਬਰ (ਪੀ.ਟੀ.ਆਈ.)-ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਸਾਲ 2018 ਦੇ ਇੱਕ ਮਾਣਹਾਨੀ ਮਾਮਲੇ ਵਿਚ ਮਸ਼ਹੂਰ ਯੂ-ਟਿਊਬਰ ਧਰੁਵ ਰਾਠੀ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਸਾਕੇਤ ਅਦਾਲਤ ਦੀ ਜੁਡੀਸ਼ੀਅਲ ਮੈਜਿਸਟਰੇਟ (ਫਸਟ ਕਲਾਸ) ਅਨਮ ਰਈਸ ਖ਼ਾਨ ਨੇ ਵਿਕਾਸ ਸੰਕ੍ਰਿਤਿਆਇਨ ਉਰਫ਼ ਵਿਕਾਸ ਪਾਂਡੇ ਵੱਲੋਂ ਰਾਠੀ ਦੇ ਯੂ-ਟਿਊਬ ਚੈਨਲ ’ਤੇ ਅਪਲੋਡ ਕੀਤੀ ਗਈ ਇੱਕ ਵੀਡੀਓ ਸਬੰਧੀ ਦਾਇਰ ਪਟੀਸ਼ਨ ’ਤੇ ਇਹ ਹੁਕਮ ਸੁਣਾਇਆ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 3 ਦਸੰਬਰ ’ਤੇ ਪਾ ਦਿੱਤੀ ਹੈ। ਇਸ ਤੋਂ ਪਹਿਲਾਂ 31 ਅਕਤੂਬਰ ਨੂੰ ਵੀ ਅਦਾਲਤ ਨੇ ਧਰੁਵ ਰਾਠੀ ਵਿਰੁੱਧ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਉਸ ਤੋਂ ਪਹਿਲਾਂ 17 ਅਕਤੂਬਰ ਨੂੰ ਅਦਾਲਤ ਨੇ ਉਸ ਵੇਲੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ, ਜਦੋਂ ਨੋਟਿਸ ਤਾਮੀਲ ਕਰਵਾਉਣ ਗਏ ਅਦਾਲਤੀ ਕਰਮਚਾਰੀ (ਪ੍ਰੋਸੈਸ ਸਰਵਰ) ਨੇ ਰਿਪੋਰਟ ਦਿੱਤੀ ਸੀ ਕਿ ਰਾਠੀ ਦਾ ਘਰ ਬੰਦ ਪਿਆ ਹੈ। ਅਦਾਲਤ ਨੇ ਰਾਠੀ ਦੇ ਗੁਰੂਗ੍ਰਾਮ (ਹਰਿਆਣਾ) ਸਥਿਤ ਪਤੇ ’ਤੇ ਵੀ ਤਾਜ਼ਾ ਸੰਮਨ ਭੇਜੇ ਸਨ।
ਧਰੁਵ ਰਾਠੀ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ
ਧਰੁਵ ਰਾਠੀ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ
ਅਜੀਤ ਡੈਸਕ
24-11-2026