26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਚੀਨ ਵਲੋਂ ਪਹਿਲੇ ਪਾਕਿਸਤਾਨੀ ਪੁਲਾੜ ਯਾਤਰੀ ਸਮੇਤ ਮਨੁੱਖੀ ਪੁਲਾੜ ਵਾਹਨ ਰਵਾਨਾ

ਚੀਨ ਵਲੋਂ ਪਹਿਲੇ ਪਾਕਿਸਤਾਨੀ ਪੁਲਾੜ ਯਾਤਰੀ ਸਮੇਤ ਮਨੁੱਖੀ ਪੁਲਾੜ ਵਾਹਨ ਰਵਾਨਾ

ਅਜੀਤ ਡੈਸਕ 26-11-2026

ਪੇਈਚਿੰਗ/ਜਿਉਕੁਆਨ, 25 ਨਵੰਬਰ (ਪੀ. ਟੀ.ਆਈ.)-ਚੀਨ ਨੇ ਬੁੱਧਵਾਰ ਨੂੰ ਆਪਣੇ ਮਨੁੱਖੀ ਪੁਲਾੜ ਪ੍ਰੋਗਰਾਮ ਤਹਿਤ ਇਤਿਹਾਸਕ ਕਦਮ ਚੁੱਕਦਿਆਂ ਸਫਲਤਾਪੂਰਵਕ ਆਪਣਾ ‘ਸ਼ੇਨਝੋਊ-24’ ਪੁਲਾੜ ਵਾਹਨ ਲਾਂਚ ਕੀਤਾ, ਜਿਸ ’ਚ ਤਿੰਨ ਪੁਲਾੜ ਯਾਤਰੀ ਸਵਾਰ ਹਨ। ਇਨ੍ਹਾਂ ’ਚ ਪਾਕਿਸਤਾਨ ਦੇ ਮੁਹੰਮਦ ਜ਼ੀਸ਼ਾਨ ਅਲੀ ਵੀ ਸ਼ਾਮਿਲ ਹਨ, ਜੋ ਚੀਨ ਦੇ ਮਨੁੱਖੀ ਪੁਲਾੜ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੇ ਪਹਿਲੇ ਵਿਦੇਸ਼ੀ ਨਾਗਰਿਕ ਬਣ ਗਏ ਹਨ। ਇਹ ਪੁਲਾੜ ਵਾਹਨ ਲੌਂਗ ਮਾਰਚ-2ਐਫ ਰਾਕਟ ਰਾਹੀਂ ਉੱਤਰ-ਪੱਛਮੀ ਚੀਨ ’ਚ ਸਥਿਤ ਜਿਊਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਰਵਾਨਾ ਹੋਇਆ। ਕੁਝ ਹੀ ਮਿੰਟਾਂ ਬਾਅਦ ਅਧਿਕਾਰੀਆਂ ਨੇ ਇਸ ਲਾਂਚ ਦੇ ਸਫਲ ਹੋਣ ਦਾ ਐਲਾਨ ਕੀਤਾ। ਚੀਨ ਦੇ ਪੁਲਾੜ ਮਿਸ਼ਨ ’ਚ ਪਾਕਿਸਤਾਨੀ ਪੁਲਾੜ ਯਾਤਰੀ ਦੀ ਸ਼ਮੂਲੀਅਤ, ਚੀਨ ਅਤੇ ਪਾਕਿਸਤਾਨ ਵਿਚਕਾਰ ਕੂਟਨੀਤਕ ਸੰਬੰਧਾਂ ਦੀ 75ਵੀਂ ਵਰ੍ਹੇਗੰਢ ਮਨਾਉਣ ਦੇ ਸੰਦਰਭ ’ਚ ਹੋਈ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਬੁੱਧਵਾਰ ਨੂੰ ਦੋਵਾਂ ਦੇਸ਼ਾਂ ਦੇ ਪੁਲਾੜ ਯਾਤਰੀਆਂ ਦੁਆਰਾ ਕੀਤੇ ਗਏ ਇਸ ਸਾਂਝੇ ਪੁਲਾੜ ਮਿਸ਼ਨ ’ਤੇ ਇਕ-ਦੂਜੇ ਨੂੰ ਵਧਾਈ ਦਿੱਤੀ। ਚਾਈਨਾ ਮੈਨਡ ਸਪੇਸ ਏਜੰਸੀ ਨੇ ਦੱਸਿਆ ਕਿ ਲਾਂਚ (ਜਿਸ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ) ਤੋਂ ਲਗਭਗ 10 ਮਿੰਟ ਬਾਅਦ, ਪੁਲਾੜ ਵਾਹਨ ਰਾਕਟ ਤੋਂ ਵੱਖ ਹੋ ਗਿਆ ਤੇ ਆਪਣੇ ਨਿਰਧਾਰਤ ਪੰਧ ’ਚ ਦਾਖ਼ਲ ਹੋ ਗਿਆ। 

ਪਿਛਲੀ ਖ਼ਬਰ ਮੁਹੰਮਦ ਜ਼ੀਸ਼ਾਨ ਅਲੀ ਪੁਲਾੜ ’ਚ ਜਾਣ ਵਾਲਾ ਪਹਿਲਾ ਪਾਕਿਸਤਾਨੀ ਨਾਗਰਿਕ ਅਗਲੀ ਖ਼ਬਰ ਖੜਗੇ ਨੇ ਖੂਨ ਦੀ ਕਮੀ ਅਤੇ ਕੁਪੋਸ਼ਣ ਦੇ ਅੰਕੜਿਆਂ ’ਤੇ ਕੇਂਦਰ ਤੋਂ ਮੰਗੀ ਜਵਾਬਦੇਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।