26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸ਼੍ਰੋਮਣੀ ਅਕਾਲੀ ਦਲ (ਅ) ਪੰਥਕ ਏਕੇ ਲਈ ਵਚਨਬੱਧ ਤੇ ਯਤਨਸ਼ੀਲ - ਡਾ. ਜੱਖੂ

ਮੁਕੇਰੀਆਂ, 24 ਅਗਸਤ (ਰਾਮਗੜ੍ਹੀਆ)- ਸਿੱਖ ਕੌਮ ਅਤੇ ਪੰਜਾਬ ਨਾਲ ਕੀਤੇ ਧੋਖਿਆਂ ਕਾਰਨ ਸੱਤਾ ਤੋਂ ਬਾਹਰ ਹੋਏ ਬਾਦਲ ਦਲ ਦੇ ਆਗੂ ਅਤੇ ਵਰਕਰ, ਭਾਜਪਾ ਅੱਗੇ ਤਰਲੇ ਪਾ ਕੇ ਪੰਥ ਅਤੇ ਸਿੱਖ ਕੌਮ ਦਾ ਹੋਰ ਸਿਰ ਨੀਵਾਂ ਨਾ ਕਰਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾਕਟਰ ਹਰਜਿੰਦਰ ਸਿੰਘ ਜੱਖੂ ਕੌਮੀ ਜਨਰਲ ਸਕੱਤਰ ਤੇ ਦੁਆਬਾ ਇੰਚਾਰਜ ਨੇ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਉਮੀਦਵਾਰ ਪਰਮਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਸਮੇਂ ਡਾਕਟਰ ਜੱਖੂ ਨੇ ਕਿਹਾ ਕਿ ਸਿੱਖ ਕੌਮ ਵਿਰੋਧੀ ਭਾਰਤੀ ਜਨਤਾ ਪਾਰਟੀ ਨਾਲ ਸੱਤਾ ਦੀ ਪ੍ਰਾਪਤੀ ਦੇ ਲਾਲਚ ਵਿਚ ਬਾਦਲ ਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਸਮਝੌਤੇ ਲਈ ਬੀਜੇਪੀ ਅੱਗੇ ਲੇਲੜੀਆਂ ਕੱਢਣੀਆਂ ਤੁਰੰਤ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਇਹ ਸਮਝੌਤਾ ਸਿੱਖ ਕੌਮ ਅਤੇ ਪੰਜਾਬ ਦੇ ਹਿਤ ਵਿਚ ਨਹੀਂ ਹੈ।

ਅਜੀਤ ਡੈਸਕ 25-08-2026
ਮੁਕੇਰੀਆਂ, 24 ਅਗਸਤ (ਰਾਮਗੜ੍ਹੀਆ)- ਸਿੱਖ ਕੌਮ ਅਤੇ ਪੰਜਾਬ ਨਾਲ ਕੀਤੇ ਧੋਖਿਆਂ ਕਾਰਨ ਸੱਤਾ ਤੋਂ ਬਾਹਰ ਹੋਏ ਬਾਦਲ ਦਲ ਦੇ ਆਗੂ ਅਤੇ ਵਰਕਰ, ਭਾਜਪਾ ਅੱਗੇ ਤਰਲੇ ਪਾ ਕੇ ਪੰਥ ਅਤੇ ਸਿੱਖ ਕੌਮ ਦਾ ਹੋਰ ਸਿਰ ਨੀਵਾਂ ਨਾ ਕਰਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾਕਟਰ ਹਰਜਿੰਦਰ ਸਿੰਘ ਜੱਖੂ ਕੌਮੀ ਜਨਰਲ ਸਕੱਤਰ ਤੇ ਦੁਆਬਾ ਇੰਚਾਰਜ ਨੇ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਉਮੀਦਵਾਰ ਪਰਮਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਸਮੇਂ ਡਾਕਟਰ ਜੱਖੂ ਨੇ ਕਿਹਾ ਕਿ ਸਿੱਖ ਕੌਮ ਵਿਰੋਧੀ ਭਾਰਤੀ ਜਨਤਾ ਪਾਰਟੀ ਨਾਲ ਸੱਤਾ ਦੀ ਪ੍ਰਾਪਤੀ ਦੇ ਲਾਲਚ ਵਿਚ ਬਾਦਲ ਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਸਮਝੌਤੇ ਲਈ ਬੀਜੇਪੀ ਅੱਗੇ ਲੇਲੜੀਆਂ ਕੱਢਣੀਆਂ ਤੁਰੰਤ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਇਹ ਸਮਝੌਤਾ ਸਿੱਖ ਕੌਮ ਅਤੇ ਪੰਜਾਬ ਦੇ ਹਿਤ ਵਿਚ ਨਹੀਂ ਹੈ। ਇਸ ਸਮੇਂ ਡਾ. ਜੱਖੂ ਨੇ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ 21 ਅਗਸਤ ਦੇ ਸਫਲ ਬੰਦ ਨੇ ਦਰਸਾ ਦਿੱਤਾ ਹੈ ਕਿ ਸਿੱਖ ਕੌਮ ਲਈ ਧੜਿਆਂ ਨਾਲੋਂ ਕੌਮ ਦਾ ਮਾਣ ਸਨਮਾਨ ਪਹਿਲਾਂ ਹੈ ਇਸ ਲਈ ਪੰਥਕ ਏਕੇ ਦੀ ਰਾਹ ਰੋਕਣ ਵਾਲੇ ਆਗੂ ਸਮਝ ਤੋਂ ਕੰਮ ਲੈਣ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਥਕ ਏਕੇ ਲਈ ਵਚਨਬੱਧ ਤੇ ਯਤਨਸ਼ੀਲ ਹੈ। ਇਸ ਸਮੇਂ ਡਾਕਟਰ ਜੱਖੂ ਨੇ ਰੱਖੜ ਪੁੰਨਿਆਂ ’ਤੇ 28 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਜਾ ਰਹੀ ਮੀਰੀ ਪੀਰੀ ਪੰਥਕ ਕਾਨਫ਼ਰੰਸ ਚ’ ਸੰਗਤਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਸਮੇਂ ਭਾਈ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦੱਸਿਆ ਕਿ 10 ਸਤੰਬਰ ਨੂੰ ਗੜਸ਼ੰਕਰ ਵਿਖੇ ਬੇਗਮਪੁਰਾ ਪੰਥਕ ਯੂਥ ਇਕੱਠ ਕੀਤਾ ਜਾਵੇਗਾ ਜਿਸ ਵਿਚ ਨੌਜਵਾਨ ਵੱਡੀ ਪੱਧਰ ਤੇ ਸ਼ਾਮਿਲ ਹੋ ਕੇ ਪੰਥਕ ਰਾਜਨੀਤੀ ਵਿਚ ਨਵੀਂ ਰੂਹ ਫੂਕਣਗੇ। ਇਸ ਸਮੇਂ ਸੰਦੀਪ ਸਿੰਘ ਖ਼ਾਲਸਾ ਟਾਂਡਾ, ਬੀਬੀ ਰਾਜਵਿੰਦਰ ਕੌਰ ਢੱਡੇ ਫਤਿਹ ਸਿੰਘ, ਪ੍ਰਿੰਸੀਪਲ ਗੁਰਨਾਮ ਸਿੰਘ, ਜਸਵੀਰ ਸਿੰਘ ਕਾਕਾ ਗੁੱਜਰ, ਸਤਨਾਮ ਸਿੰਘ ਧਾਮੀਆਂ, ਪ੍ਰੀਆ ਕੌਰ ਖ਼ਾਲਸਾ, ਰਚਨ ਸਿੰਘ ਟਾਂਡਾ ਚੂੜੀਆਂ, ਭਜਨ ਸਿੰਘ ਟਾਂਡਾ ਚੂੜੀਆਂ, ਗੁਰਪ੍ਰੀਤ ਸਿੰਘ ਲਾਡੀ, ਕਮਲ ਸਿੰਘ ਧਹਾੜਾ, ਲਖਵਿੰਦਰ ਸਿੰਘ ਮਾਨਾ, ਬਿਕਰਮਜੀਤ ਸਿੰਘ ਖਿੱਚੀਆਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੁੱਟਮਾਰ ਅਤੇ ਅਗਵਾ ਕਰਨ ਦੇ ਮਾਮਲੇ ਸੰਬੰਧੀ ਕੇਸ ਦਰਜ ਅਗਲੀ ਖ਼ਬਰ ਚੋਰਾਂ ਵਲੋਂ ਘਰ ’ਚੋਂ 5 ਤੋਲੇ ਸੋਨਾ, ਨਕਦੀ ਤੇ ਕੀਮਤੀ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।