ਵਿਧਾਇਕ ਜਸਵੀਰ ਸਿੰਘ ਵਲੋਂ ਵੱਖ-ਵੱਖ ਵਿਕਾਸ ਕਾਰਜਾਂ ਲਈ 31 ਲੱਖ ਦੇ ਚੈੱਕ ਭੇਟ
ਗੜ੍ਹਦੀਵਾਲਾ, 24 ਅਗਸਤ (ਚੱਗਰ) -ਪਿੰਡ ਧੁੱਗਾ ਕਲਾਂ ਵਿਖੇ ਪਿੰਡ ਵਾਸੀਆਂ ਵਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਲਗਭਗ 31 ਲੱਖ ਦੇ ਚੈੱਕ ਤਕਸੀਮ ਕੀਤੇ। ਇਸ ਮੌਕੇ ਉਨ੍ਹਾਂ ਪਿੰਡ ਧੁੱਗਾ ਕਲਾਂ ਲਈ 13 ਲੱਖ, ਜੀਆ ਸਹੋਤਾ ਖ਼ੁਰਦ ਲਈ 4 ਲੱਖ ਤੇ ਪਿੰਡ ਮਿਰਜ਼ਾਪੁਰ ਦੇ ਵਿਕਾਸ ਲਈ ਪੰਚਾਇਤ ਨੂੰ 14 ਲੱਖ ਰੁਪਏ ਦੇ ਚੈੱਕ ਭੇਟ ਕੀਤੇ।
ਗੜ੍ਹਦੀਵਾਲਾ, 24 ਅਗਸਤ (ਚੱਗਰ) -ਪਿੰਡ ਧੁੱਗਾ ਕਲਾਂ ਵਿਖੇ ਪਿੰਡ ਵਾਸੀਆਂ ਵਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਲਗਭਗ 31 ਲੱਖ ਦੇ ਚੈੱਕ ਤਕਸੀਮ ਕੀਤੇ। ਇਸ ਮੌਕੇ ਉਨ੍ਹਾਂ ਪਿੰਡ ਧੁੱਗਾ ਕਲਾਂ ਲਈ 13 ਲੱਖ, ਜੀਆ ਸਹੋਤਾ ਖ਼ੁਰਦ ਲਈ 4 ਲੱਖ ਤੇ ਪਿੰਡ ਮਿਰਜ਼ਾਪੁਰ ਦੇ ਵਿਕਾਸ ਲਈ ਪੰਚਾਇਤ ਨੂੰ 14 ਲੱਖ ਰੁਪਏ ਦੇ ਚੈੱਕ ਭੇਟ ਕੀਤੇ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਬੀਤੇ ਸਾਢੇ ਚਾਰ ਸਾਲਾਂ ਦੌਰਾਨ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ ਤੇ ਪਿੰਡਾਂ ਵਿਚ ਅਧੂਰੇ ਪਏ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁਰਸ਼ਮਿੰਦਰ ਸਿੰਘ ਰੰਮੀ ਢੋਲੋਵਾਲ, ਸਰਪੰਚ ਬਚਿੱਤਰ ਸਿੰਘ ਧੁੱਗਾ ਕਲਾਂ, ਸਰਪੰਚ ਦਿਲਦਾਰ ਸਿੰਘ ਜੀਆ ਸਹੋਤਾ ਖ਼ੁਰਦ, ਸੁਖਵਿੰਦਰ ਸਿੰਘ ਝਾਵਰ, ਸਰਪੰਚ ਪਰਮਜੀਤ ਸਿੰਘ ਜੌਹਲ, ਸੁਖਵਿੰਦਰ ਸਿੰਘ ਸੁੱਖਾ, ਪੰਚ ਸਤਪਾਲ ਸਿੰਘ, ਪੰਚ ਕਮਲਜੀਤ ਸਿੰਘ, ਪੰਚ ਸੰਜੀਵ ਖ਼ਾਨ, ਪੰਚ ਕੁਲਜਿੰਦਰ ਕੌਰ, ਪੰਚ ਰਜਵਿੰਦਰ ਕੌਰ, ਕੈਪ. ਹਰਬੰਸ ਸਿੰਘ, ਕੈਪ. ਬਲਦੇਵ ਸਿੰਘ, ਕੈਪ. ਕਿਸ਼ਨ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਮਾ. ਸਤਨਾਮ ਸਿੰਘ, ਬਲਵੰਤ ਸਿੰਘ, ਹਰਭਜਨ ਸਿੰਘ, ਮਹਿੰਗਾ ਸਿੰਘ ਚੱਤੋਵਾਲ, ਪੰਚ ਜਸਪਾਲ ਸਿੰਗ ਹਰਦੋਪੱਟੀ, ਪੰਚ ਸੁਰਜੀਤ ਕੌਰ, ਪੰਚ ਹਰਜਿੰਦਰ ਸਿੰਘ, ਗੁਰਵਿੰਦਰ ਸਿੰਘ, ਅੰਕੁਸ਼ ਮਸਤੀਵਾਲ, ਕੈਪਟਨ ਤਰਸੇਮ ਸਿੰਘ ਮੱਲ੍ਹੇਵਾਲ, ਨੀਰਜ ਸ਼ਰਮਾ ਮਿਰਜ਼ਾਪੁਰ, ਮਾਸਟਰ ਪਰਮਾਨੰਦ, ਪਰਮਜੀਤ ਕੌਰ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਟੁੰਡ, ਹੈਪੀ ਕੇਸੋਪੁਰ, ਜਸਵਿੰਦਰ ਸਿੰਘ ਮਿਰਜ਼ਾਪੁਰ, ਮਨਦੀਪ ਸਿੰਘ, ਕਮਲਜੀਤ ਸਿੰਘ ਹੈਪੀ, ਬਲਵੀਰ ਸਿੰਘ, ਬਲਵਿੰਦਰ ਸਿੰਘ ਵਿਕੀ ਆਦਿ ਹਾਜ਼ਰ ਸਨ।