ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਟਾਂਡਾ ’ਚ ਧਾਰਮਿਕ ਸਮਾਗਮ
ਟਾਂਡਾ ਉੜਮੁੜ, 5 ਸਤੰਬਰ (ਦੀਪਕ ਬਹਿਲ)-ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਅਸ਼ਟਮੀ ਤਿਉਹਾਰ ਟਾਂਡਾ ਸ਼ਹਿਰ ਤੇ ਇਲਾਕੇ ਦੇ ਵੱਖ ਵੱਖ ਮੰਦਰਾਂ ਵਿਚ ਉਤਸ਼ਾਹ ਨਾਲ ਮਨਾਇਆ ਗਿਆ। ਮਹਾਂਦੇਵ ਮੰਦਰ ਨੂੰ ਸਨਾਤਨ ਧਰਮ ਸਭਾ ਵਲੋਂ ਦੁਲਹਨ ਵਾਂਗ ਸਜਾਇਆ ਗਿਆ ਸੀ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਵੇਸ਼ ਭੂਸ਼ਾ ਵਿਚ ਸੱਜੇ ਹੋਏ ਨੰਨ੍ਹੇ ਮੁੰਨੇ ਬੱਚਿਆਂ ਤੋਂ ਇਲਾਵਾ ਹੋਰ ਵੱਖ-ਵੱਖ ਸਜਾਈਆਂ ਗਈਆਂ ਝਾਕੀਆਂ ਵੇਖ ਕੇ ਸ਼ਰਧਾਲੂ ਗਦ-ਗਦ ਹੋ ਰਹੇ ਸਨ।
ਟਾਂਡਾ ਉੜਮੁੜ, 5 ਸਤੰਬਰ (ਦੀਪਕ ਬਹਿਲ)-ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਅਸ਼ਟਮੀ ਤਿਉਹਾਰ ਟਾਂਡਾ ਸ਼ਹਿਰ ਤੇ ਇਲਾਕੇ ਦੇ ਵੱਖ ਵੱਖ ਮੰਦਰਾਂ ਵਿਚ ਉਤਸ਼ਾਹ ਨਾਲ ਮਨਾਇਆ ਗਿਆ। ਮਹਾਂਦੇਵ ਮੰਦਰ ਨੂੰ ਸਨਾਤਨ ਧਰਮ ਸਭਾ ਵਲੋਂ ਦੁਲਹਨ ਵਾਂਗ ਸਜਾਇਆ ਗਿਆ ਸੀ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਵੇਸ਼ ਭੂਸ਼ਾ ਵਿਚ ਸੱਜੇ ਹੋਏ ਨੰਨ੍ਹੇ ਮੁੰਨੇ ਬੱਚਿਆਂ ਤੋਂ ਇਲਾਵਾ ਹੋਰ ਵੱਖ-ਵੱਖ ਸਜਾਈਆਂ ਗਈਆਂ ਝਾਕੀਆਂ ਵੇਖ ਕੇ ਸ਼ਰਧਾਲੂ ਗਦ-ਗਦ ਹੋ ਰਹੇ ਸਨ। ਸਨਾਤਨ ਧਰਮ ਸਭਾ ਉੜਮੁੜ ਦੇ ਪ੍ਰਧਾਨ ਦੀਪਕ ਬਹਿਲ ਵਲੋਂ ਪੂਜਾ ਅਰਚਨਾ ਕਰਨ ਉਪਰੰਤ ਇਕ ਦੂਜੇ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਟਾਂਡਾ ਦੇ ਸ਼ਿਵ ਮੰਦਰ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ। ਸ਼ੋਭਾ ਯਾਤਰਾ ਦਾ ਸ਼ਹਿਰ ਨਿਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਸ਼ਰਧਾਲੂ ਵਲੋਂ ਜਗ੍ਹਾ-ਜਗ੍ਹਾ ’ਤੇ ਫਰੂਟ ਪਾਣੀ ਆਦਿ ਦਾ ਲੰਗਰ ਵਰਤਾਇਆ। ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦੀ ਹੋਈ ਮੁੜ ਵਾਪਸ ਸ਼ਿਵ ਮੰਦਰ ਟਾਂਡਾ ਪਹੁੰਚ ਕੇ ਸੰਪੰਨ ਹੋਈ। ਮਹਾਦੇਵ ਮੰਦਰ ਉੜਮੁੜ ਵਿਖੇ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਹੋਇਆ ਸੀ। ਸਵੇਰੇ ਪੰਡਿਤ ਰਜਿੰਦਰ ਸ਼ਰਮਾ ਵਲੋਂ ਵਿਧੀ ਪੂਰਵਕ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਪੂਜਾ ਅਰਚਨਾ ਕਰਨ ਉਪਰੰਤ ਸਮਾਰੋਹ ਦਾ ਪ੍ਰਾਰੰਭ ਕੀਤਾ। ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ ਉੱਤਰ ਭਾਰਤ ਪ੍ਰਧਾਨ ਮਿੱਕੀ ਪੰਡਿਤ, ਪੰਡਿਤ ਸੰਜੀਵ ਸ਼ਰਮਾ, ਸੁਰਿੰਦਰ ਨਈਅਰ, ਸਤੀਸ਼ ਚੱਡਾ, ਸ਼ਾਮਾਂ ਜੋਸ਼ੀ, ਸੋਨੂੰ ਖੁੱਲਰ, ਪੂਜਾ ਬਹਿਲ, ਸ਼ਿਵਮ ਵੈਦ, ਦਿਲਬਾਗ ਰਾਏ, ਅਨਿਲ ਕੁਮਾਰ, ਅਸ਼ੋਕ ਬਹਿਲ, ਮੋਹਨ ਬਬਲਾ, ਰਣਜੀਤ ਸਿੰਘ ਸਿੱਧੂ ਅਤੇ ਪ੍ਰੋਫੈਸਰ ਸਾਹਿਬ ਸਿੰਘ ਤੋਂ ਇਲਾਵਾ ਹੋਰ ਸ਼ਰਧਾਲੂ ਹਾਜ਼ਰ ਸਨ।